ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ&#25

Dosto is community ch eh meri pehli rachna hai aas hai tuhanu pasand awege...

ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾਂ
ਦੁੱਖਾਂ ਦਾ ਰਾਹ ਵੀਰਿਓ, ਮੈਂ ਸਦਾ ਤੁਹਾਡਾ ਮੱਲਦੀ ਹਾਂ

ਸਤਲੁਜ ਮੇਰੇ ਵੀਰ ਤੈਨੂੰ ਜਹਿਰੀਲਾ ਕਰਤਾ ਬੰਦਿਆਂ ਨੇ
ਧੁਸੀ ਬੰਨ ’ਚੋਂ ਖੋਰੇ ਲਾ ਲਏ ਤੈਨੂੰ ਲੀਡਰਾਂ ਦੇ ਚੰਦਿਆਂ ਨੇ

ਰਾਵੀ ਮੇਰੇ ਵੀਰ ਤੇਰਾ ਸੁਭਾਅ ਸ਼ਾਤ ਹੀ ਰਹਿੰਦਾ ਹੈ
ਹਰ ਕੋਈ ਤੈਨੂੰ ਵੀਰਿਆ ਆਪਣਾ ਆਪਣਾ ਕਹਿੰਦਾ ਹੈ

ਗੁੱਸਾ ਮੇਰੇ ਵੀਰ ਬਿਆਸ ਤੈਨੂੰ ਵੀ ਡਾਢਾ ਆਉਂਦਾ ਏ
ਲਾਗੇ ਵਸਦੇ ਲੋਕਾਂ ਨੂੰ ਤੂੰ ਫਿਰ ਬਹੁਤ ਸਤਾਉਂਦਾ ਏ

ਜਿਹਲਮ ਚਨਾਵ ਵੀਰਾਂ ਨੂੰ ਵਖ ਕਰਾਤਾ ਫਿਰਕੂ ਸੋਚਾਂ ਨੇ
ਖੂਨ ਤੁਹਾਡਾ ਚੂਸ ਲਿਆ ਸੋਹਲ ਵਖਤ ਦੀਆਂ ਜੋਕਾਂ ਨੇ

ਰੱਖੜੀ ਤੇ ਮੇਰੇ ਵੀਰੋਂ ਭੈਣ ਬਸ ਇਹੀ ਦੁਆ ਕਰੇ
ਸਦਾ ਤੁਹਾਡੇ ਜੀਵਨ ਵਿਚ ਰੱਬ ਸੋਹਣੇ ਰੰਗ ਭਰੇ

ਜਸਬੀਰ ਸਿੰਘ ਸੋਹਲ
3.9.2011
 
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

ਬਹੁਤ ਸੋਹਣਾ ਵੀਰੇ ...
 

deepbajwa

New member
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

awesome........
 
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

Dhanwad veer Gurwinder Singh Gerry te deepbajwa ji.....
 

$hokeen J@tt

Prime VIP
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

bahut vadiya veer ji....... :wah
 

*Sippu*

*FrOzEn TeARs*
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

kehr kar dita oye

tfs wow
 

Jaswinder Singh Baidwan

Akhran da mureed
Staff member
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

bahut khoob,, keep it up
 
Re: ਪੰਜ ਵੀਰਾਂ ਦੀ ਭੈਣ ਮੈਂ ਤੁਹਾਨੂੰ ਰੱਖੜੀ ਘਲਦੀ ਹਾ

bahut vadai ji....
 
Top