ਸ਼ਹੀਦ ਭਗਤ ਸਿੰਘ ਅਤੇ ਗਾਂਧੀ-ਕੁਝ ਇਤਿਹਾਸਕ ਪਰਤਾ&#25

ਸ਼ਹੀਦ ਭਗਤ ਸਿੰਘ ਅਤੇ ਗਾਂਧੀ-ਕੁਝ ਇਤਿਹਾਸਕ ਪਰਤਾਂ:----ਗਾਂਧੀ ਨੇ ਸਿੱਖਾਂ ਪ੍ਰਤੀ ਹਮੇਸ਼ਾ ਹੀ ਦੋ-ਮੂੰਹੀ ਨੀਤੀ ਅਪਨਾਈ ਰੱਖੀ, ਜੇਕਰ ਲੋੜ ਪਈ ਤਾਂ ਕੁੱਟ-ਖਾਣ ਲਈ ਸਿੱਖ ਮੰਗਵਾ ਲਏ (ਲੂਣ ਦੇ ਅੰਦੋਲਨ ਵਿਚ ਜਦੋਂ ਮਰਹੱਟੇ ਕੁੱਟ ਖਾ ਕੇ ਭੱਜ ਗਏ ਤਾਂ ਅੰਮ੍ਰਿਤਸਰ ਤੋਂ ਜਥੇਦਾਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਸਿੱਖਾਂ ਦਾ ਜਥਾ ਕੁੱਟ ਖਾਣ ਲਈ ਮੰਗਵਾਇਆ ਗਿਆ) ਪਰੰਤੂ ਜੇਕਰ ਸਿੱਖ ਜੁਝਾਰੂਆਂ ਨੇ ਹਥਿਆਰ ਉਠਾ ਲਏ ਤਾਂ ਗਾਂਧੀ ਅੰਗਰੇਜ਼ ਹਿੱਤ ਬਣ ਗਿਆ ਤੇ ਭਗਤ ਸਿੰਘ ਦਹਿਸ਼ਤਪਸੰਦ।

ਜ਼ਿਕਰਯੋਗ ਹੈ ਕਿ ਇਰਵਨ ਸਮਝੌਤੇ ਦੇ ਦੌਰਾਨ ਵੀ ਭਗਤ ਸਿੰਘ ਨਾਲ ਗਾਂਧੀ ਨੇ ਧਰੋਹ ਕਮਾਇਆ। ਇਰਵਨ ਨਾਲ ਸਮਝੌਤੇ ਦੀ ਗੱਲਬਾਤ ਦੇ ਦੌਰਾਨ ਗਾਂਧੀ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਚਾਉਣ ਲਈ ਕੋਈ ਉਪਾਅ ਕੀਤਾ ਵੀ ਜਾਂ ਨਹੀਂ ਪਰੰਤੂ ਉਸ ਦੇ ਬਚਾਅ ਦੇ ਯਤਨਾਂ ਬਾਰੇ ਗਾਂਧੀ ਦੀ ਧਿਰ ਵੱਲੋਂ ਅਨੇਕਾਂ ਤਰ੍ਹਾਂ ਪ੍ਰਚਾਰ ਕੀਤਾ ਗਿਆ ਕਿਉਂਕਿ ਇਹ ‘ਮਹਾਤਮਾ ਜੀ' ਦੇ ਹਿੱਤ ਵਿਚ ਸੀ। ਪਰੰਤੂ ਜਦੋਂ ਮਨਮੰਥਨ ਨਾਥ ਗੁਪਤ ਨੇ ‘ਨਵਨੀਤ' ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਰਾਸ਼ਟਰੀ ਲੇਖਾਕਾਰ (ਗ੍ਰਹਿ ਵਿਭਾਗ) ਦੀਆਂ ਫਾਈਲਾਂ ਵਿਚੋਂ ਅਸਲ ਤੱਥ ਉਜਾਗਰ ਕੀਤੇ ਤਾਂ ‘ਮੂਲੀ ਪੱਤਿਆਂ' ਦੀ ਪਛਾਣ ਹੋ ਗਈ ਜਿਵੇਂ ਕਿ ਲਾਰਡ ਇਰਵਿਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ:
‘‘ਦਿੱਲੀ ਵਿਚ ਜੋ ਸਮਝੌਤਾ ਹੋਇਆ ਹੈ, ਉਸ ਤੋਂ ਅਲੱਗ ਅਤੇ ਅੰਤ ਵਿਚ ਮਿਸਟਰ ਗਾਂਧੀ ਨੇ ਭਗਤ ਸਿੰਘ ਦਾ ਉਲੇਖ ਕੀਤਾ, ਉਨ੍ਹਾਂ ਫਾਂਸੀ ਰੱਦ ਕਰਾਉਣ ਲਈ ਕੋਈ ਪੈਰਵੀ ਨਹੀਂ ਕੀਤੀ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਵਰਤਮਾਨ ਪ੍ਰਸਥਿਤੀਆਂ ਵਿਚ ਫਾਂਸੀ ਨੂੰ ਰੱਦ ਕਰਨ ਦੇ ਵਿਸ਼ੇ ਬਾਰੇ ਕੁਝ ਵੀ ਨਹੀਂ ਕਿਹਾ।"
(ਫਾਈਲ ਨੰ: 5-45/1631)
20 ਮਾਰਚ ਨੂੰ (ਭਗਤ ਸਿੰਘ ਦੀ ਫਾਂਸੀ ਤੋਂ ਠੀਕ ਕੁਝ ਦਿਨ ਪਹਿਲਾਂ) ਗਾਂਧੀ ਵਾਇਸਰਾਏ ਦੇ ਗ੍ਰਹਿ ਵਿਭਾਗ ਦੇ ਮੈਂਬਰਾਂ ਹਾਵਰਟ ਐਮਰਸਨ ਨੂੰ ਮਿਲਿਆ।
ਐਮਰਸਨ ਨੇ ਆਪਣੇ ਰੋਜ਼ਨਾਮਚੇ ਦੇ ਵਿਚ ਲਿਖਿਆ ਹੈ:
‘‘ਮਿਸਟਰ ਗਾਂਧੀ ਦੀ ਇਸ ਮਾਮਲੇ (ਭਗਤ ਸਿੰਘ ਸੰਬੰਧੀ) ਵਿਚ ਅਧਿਕ ਦਿਲਚਸਪੀ ਨਹੀਂ ਪਤਾ ਚੱਲੀ। ਮੈਂ ਉਸ ਨੂੰ ਇਹ ਕਿਹਾ ਜੇਕਰ ਫਾਂਸੀ ਤੋਂ ਬਾਅਦ ਹਾਲਾਤ ਖਰਾਬ ਨਾ ਹੋਏ ਤਾਂ ਇਹ ਇਕ ਵੱਡੀ ਗੱਲ ਹੋਵੇਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਕਰੋ ਤਾਂ ਅਗਲੇ ਦਿਨਾਂ ਵਿਚ ਇਕੱਤਰਤਾਵਾਂ ਨਾ ਹੋਣ ਅਤੇ ਗਰਮ ਤਕਰੀਰਾਂ ਨਾ ਹੋਣ। ਇਸ 'ਤੇ ਉਨ੍ਹਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ, ‘‘ਜੋ ਵੀ ਮੇਰੇ ਤੋ ਹੋ ਸਕਿਆ ਮੈਂ ਕਰਾਂਗਾ।" (ਫਾਈਲ ਨੰ: 33- 1/1631)
 

Mandeep Kaur Guraya

MAIN JATTI PUNJAB DI ..
Re: ਸ਼ਹੀਦ ਭਗਤ ਸਿੰਘ ਅਤੇ ਗਾਂਧੀ-ਕੁਝ ਇਤਿਹਾਸਕ ਪਰਤਾ

Main tuhadi post naal bilkul agree kardi han......main gandhi de bahut khilaaf han...main ik book wich ik vaar padeya c ki je mahatma gandhi chahunde te Shaheed Bhagat Singh ji di fansi nu rok v sakde c.....kyun ki is faisle nuanzaam den layee angrejaan nu gandhi di sahmati di lod c....sahmati ton bina oh ik kadam v nahi c chukk sakde ...kyun ki is ch ohna layee khatra c...gandhi di sahmati te halaat nucontrol ch rakhan de vayde ton baad hi fansi nu anzaam ditta gya..... nothing personal with people who follow gandhi but i'm free to give my views ...i dont like gandhi at all....
 
Re: ਸ਼ਹੀਦ ਭਗਤ ਸਿੰਘ ਅਤੇ ਗਾਂਧੀ-ਕੁਝ ਇਤਿਹਾਸਕ ਪਰਤਾ

eh gal legend of bhagat singh(ajay devgan wali) movie ch saaf saaf dikhai gyi hai
 
Top