ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਨਾ ਦਿੰਨ ਚੰਗਾ ਲੱਗੇ ਨਾ ਹੀ ਰਾਤ ਚੰਗੀ ਲੱਗੇ
ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਸਾਰਾ ਸਾਰਾ ਦਿੰਨ ਵੇ ਮੈਂ ਔਸੀਆਂ ਹੀ ਪਾਵਾਂ
ਹੋ ਕੇ ਦੂਰ ਅੜਿਆ ਕਿਓਂ ਦਿੱਤੀਆਂ ਸਜਾਵਾਂ
ਸਾਉਣ ਦਾ ਮਹੀਨਾ ਮੈਨੂੰ ਸੁੱਕਾ-ਸੁੱਕਾ ਲੱਗੇ
ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਸੋਚਾਂ ਵਾਲੀ ਬੁੱਕਲ ‘ਚ ਮੁੰਹ ਮੈਂ ਲੁਕਵਾਂ
ਗਿਣ ਗਿਣ ਤਾਰੇ ਸਾਰੀ ਰਾਤ ਮੈਂ ਲੰਘਾਵਾਂ
ਚਾਨਣੀ ਵੀ ਭੈੜੀ ਮੈਨੂੰ ਕਾਲੀ-ਕਾਲੀ ਲਗੇ
ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਕੋਣ ਸੁਣੇ ਤੇਰੇ ਬਾਝੋਂ ਮੇਰੇ ਦੁਖਾਂ ਦੀ ਕਖਾਣੀ
ਤੂੰ ਤਾਂ ਜਾ ਕੇ ਪ੍ਰਦੇਸ ਸਾਡੀ ਖ਼ਬਰ ਨਾ ਜਾਣੀ
ਤੇਰੇ ਬਾਝੋਂ ਚਾਰੇ ਪਾਸੇ ਪੋਣ ਹਿਜਰ ਦੀ ਵਗੇ
ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਦੂਰ ਮੈਥੋਂ ਹੋ ਕੇ ਵੇ ਤੂੰ ਦੱਸ ਕੀ ਕਮਾਇਆ
ਦੋ ਦਿੱਲਾਂ ਵਿੱਚ ਦੱਸ ਤੂੰ ਵਿਛੋੜਾ ਕਾਥੋਂ ਪਾਇਆ
ਤੇਰੇ ਬਿਨਾ ਵਤਨਾਂ ‘ਚ ਸੁੰਨਾ ਸੁੰਨਾ ਲੱਗੇ
ਇੱਕ-ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਆਰ.ਬੀ.ਸੋਹਲ
 
Top