ਸਿੱਖੋ! ਕਿੱਧਰ ਨੂੰ ਜਾਓਗੇ?

JUGGY D

BACK TO BASIC
ਇੱਕ ਪਾਸੇ ਸੱਪ ਤੇ ਦੂਜੇ ਪਾਸੇ ਸ਼ੀਂਹ
ਸਿੱਖੋ! ਕਿੱਧਰ ਨੂੰ ਜਾਓਗੇ?
ਇੱਕ ਪਾਸੇ ਬਲਦੇ ਟਾਇਰਾਂ ਦੀ ਹਨੇਰੀ ਤੇ ਦੂਜੇ ਪਾਸੇ ਤ੍ਰਿਸ਼ੂਲਾਂ ਦਾ ਮੀਂਹ
ਸਿੱਖੋ! ਕਿੱਧਰ ਨੂੰ ਜਾਓਗੇ?
ਚਿੱਟੇ ਆਉਣ ਜਾਂ ਨੀਲੇ-ਭਗਵੇਂ ਆਉਣ
ਜਿੱਤਣ ਲਈ ਜਿੰਨਾ ਮਰਜ਼ੀ ਸ਼ੋਰ ਮਚਾਉਣ
ਤੁਸੀਂ ਤਾਂ ਇਨ੍ਹਾਂ ਦੇ ਪੈਰ ਚੱਟਣੇ ਤੇ ਕਰਨਾ ਰੀਂਅ-ਰੀਂਅ
ਸਿੱਖੋ! ਕਿੱਧਰ ਨੂੰ ਜਾਓਗੇ?
ਇੱਕ ਪਾਸੇ ਸੱਪ ਤੇ ਦੂਜੇ ਪਾਸੇ ਸ਼ੀਂਹ
ਸਿੱਖੋ! ਕਿੱਧਰ ਨੂੰ ਜਾਓਗੇ?
ਜ਼ਹਿਰ ਬੀਜ ਨਫ਼ਰਤਾਂ ਵਾਲਾ ਮੁਕਾ ਦੇਣਾ ਮਿੱਤਰਤਾ ਨੂੰ
ਕਰ ਦੇਣਗੇ ਖ਼ਤਮ ਇਹ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ
ਜੋਸ਼ ਦੀ ਨਹੀਂ ਹੁਣ ਤਾਂ ਬਸ ਹੋਸ਼ ਦੀ ਕਮੀਂ
ਸਿੱਖੋ! ਕਿਧਰ ਨੂੰ ਜਾਓਗੇ?
ਇੱਕ ਪਾਸੇ ਸੱਪ ਤੇ ਦੂਜੇ ਪਾਸੇ ਸ਼ੀਂਹ
ਸਿੱਖੋ! ਕਿਧਰ ਨੂੰ ਜਾਓਗੇ??
-: ਪਵਿੱਤਰਬੀਰ ਸਿੰਘ ਗੰਡੀਵਿੰਡ
 
Top