ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹ&#

ਨਾ ਉਹ ਪਿੰਡ ਤੇ ਨਾ ਉਹ ਪਿੱਪਲ ਸ਼ਿਹਰਾਂ ਦੇ ਵਿੱਚ ਰੁਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਸਵਾਣੀ ਵੀ ਨਾ ਭੱਤਾ ਲੈ ਕੇ ਖੇਤਾਂ ਨੂੰ ਅੱਜ ਜਾਵੇ
ਤੜਕ ਸਾਰ ਫਿਰ ਚਾਟੀ ਦੇ ਵਿੱਚ ਕੋਣ ਮਧਾਣੀ ਪਾਵੇ
ਛੱਡ ਕੇ ਦਹੀਂ ਤੇ ਮੱਖਣ ਨੂੰ ਹੁਣ ਚਾਹ ਦੇ ਉੱਤੇ ਡੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਅੱਖਾਂ ਨੂੰ ਅੱਜ ਸ਼ਰਮਾਂ ਭੁੱਲੀਆਂ ਅਦਬ ਦੀ ਚੁੰਨੀ ਲਾਈ ਏ
ਮਾਪਿਆਂ ਦਾ ਕੋਈ ਫਿਕਰ ਨਾ ਇੱਜਤ ਚੁੱਲੇ ਦੇ ਵਿੱਚ ਪਾਈ ਏ
ਵੱਡਿਆਂ ਦਾ ਸਤਕਾਰ ਭੁੱਲ ਕੇ ਉਹਨਾ ਮੂਰੇ ਖੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਸਾਂਝ ਪੁਰਾਣੀ ਭੁੱਲ ਕੇ ਆਪਾਂ ਤੰਨ ਮੰਨ ਨੂੰ ਹੰਕਾਰ ਲਿਆ
ਅੜਿਕਾ ਡਾਹ ਕੇ ਦੂਸਰਿਆਂ ਵਿੱਚ ਆਪਣਾ ਕੰਮ ਸੰਵਾਰ ਲਿਆ
ਹੱਕ ਹਲਾਲੀ ਛੱਡ ਕੇ ਪੱਲੜੇ ਬਈਮਾਨੀ ਵਿੱਚ ਤੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਕੁੜਤੇ ਚਾਦਰੇ ਕੋਲ ਕਬਡੀ ਛਿੰਝ ਦਾ ਯਾਰੋ ਨਾਮ ਨਹੀਂ
ਘਿਓ ਖੁਰਾਕਾਂ ਛੱਡੀਆਂ ਅਸਾਂ ਹੁਣ ਨਸ਼ਿਆਂ ਤੋਂ ਬਿਨ ਸ਼ਾਮ ਨਹੀਂ
ਕੋਣ ਕਰੇਗਾ ਯਾਦ ਤੈਨੂੰ “ਸੋਹਲ” ਕੋਡੀਆਂ ਦੇ ਅਸੀਂ ਮੁੱਲ ਪਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਸੋਹਲ
 
Top