ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ

ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ
ਕਿਹੜੀ ਸਾਥੋਂ ਭੁੱਲ ਦੱਸ ਦੋਸ਼ ਹੋਏ ਜਿਹੜੇ

ਤੇਰੇ ਅੱਗੇ ਸ਼ੀਸ਼ ਚੰਨਾ ਨਿੱਤ ਮੈਂ ਝੁਕਾਇਆ ਏ
ਪਿਆਰ ਵਾਲਾ ਨਗਮਾ ਮੈਂ ਤੇਰੇ ਸੰਗ ਗਾਇਆ ਏ
ਤੇਰੇ ਬਿਨਾ ਬੋਲ ਗੁੰਗੇ ਕੋਣ ਸਾਜ਼ ਛੇੜੇ
ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ

ਢਲ ਗਈਆਂ ਸ਼ਾਮਾਂ ਅਤੇ ਹੋ ਗਿਆ ਹਨੇਰਾ ਵੇ
ਕਦੋਂ ਰਾਤ ਮੁੱਕੇ ਕਦੋਂ ਹੋਏਗਾ ਸਵੇਰਾ ਵੇ
ਹੋਲੀ ਹੋਲੀ ਗਮ ਹੁਣ ਹੋਏ ਨੇੜੇ-ਨੇੜੇ
ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ

ਚੀਰ ਚ ਸੰਦੂਰ ਯਾਦਾਂ ਤੇਰੀਆਂ ਦਾ ਪਾਇਆ ਏ
ਸੁਹਾਗ ਵਾਲਾ ਚੂੜਾ ਸੋਹਣੀ ਵੀਣੀ ਤੇ ਸਜਾਇਆ ਏ
ਕਾਥੋਂ ਦੇਰੀ ਲਾਈ ਕਿਓਂ ਤੂੰ ਪਾਏ ਨੇ ਬਖੇੜੇ
ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ

ਮਾਹੀ ਦੇ ਮਿਲਾਪ ਵਾਲਾ ਦੀਵਾ ਮੈਂ ਜਗਾਉਣੀ ਹਾਂ
ਝੂਲਦੇ ਤੁਫਾਨਾਂ ਵਿੱਚ ਬੁਝਨੋੰ ਬਚਾਉਂਦੀ ਹਾਂ
ਆਵੇਂਗਾ ਜਦੋਂ ਵੇ ਪੈਰ ਚੁੰਮਲਾਂਗੀ ਤੇਰੇ
ਆਜਾ ਮਾਹੀ ਵੇ ਹੁਣ ਕਮਲੀ ਦੇ ਵਿਹੜੇ

ਆਰ.ਬੀ.ਸੋਹਲ
 
Top