ਇਹੋ ਤੀਰ ਬਣਦੇ ਨੇ

[JUGRAJ SINGH]

Prime VIP
Staff member
ਇਹੋ ਤੀਰ ਬਣਦੇ ਨੇ
ਇਹੋ ਤਲਵਾਰ ਬਣਦੇ ਨੇ !
ਜਦ ਜ਼ੁਲਮ ਹੁੰਦਾ ਹੈ
ਲੋਕ ਹਥਿਆਰ ਬਣਦੇ ਨੇ !
ਸੋਚ ਧੁੱਖਦੀ ਹੈ ਸੀਨੇ ਵਿੱਚ
ਫਿਰ ਭਾਂਬੜ ਮੱਚਦੇ ਨੇ ,
ਠੰਡੇ ਬੋਲ ਮਜ਼ਲੂਮਾਂ ਦੇ
ਕਦੇ ਅੰਗਿਆਰ ਬਣਦੇ ਨੇ !
ਪਹਿਲਾਂ ਇੱਕ ਤੁਰਦਾ ਹੈ
ਫਿਰ ਦੋ ਹੁੰਦੇ ਨੇ ,
ਫਿਰ ਹੌਲੀ ਹੌਲੀ
ਸੈਂਕੜੇ ਹਜ਼ਾਰ ਬਣਦੇ ਨੇ !
ਜਿੰਨਾਂ ਨੂੰ ਮਿਲੀ ਏ ਗੁੜਤੀ
ਲੋਕਾਂ ਦੇ ਹੱਕ ਮਾਰਨ ਦੀ ,
ਜੋ ਜ਼ਾਲਮ ਘਰ ਜੰਮੇ
ਉਹੀ ਸਰਕਾਰ ਬਣਦੇ ਨੇ !
ਮੇਰੀ ਚੁੱਪ ਨਾ ਸਮਝਣ
ਮੇਰੀ ਭੁੱਖ ਨਾ ਦੇਖਣ ,
ਇਹੋ ਹਾਕਮ ਕ੍ਰਾਂਤੀ ਲਈ
ਇੱਕ ਦਿਨ ਆਧਾਰ ਬਣਦੇ ਨੇ !
ਉਹ ਝੂਠੇ ਨੇ ਬਣੇ "ਗਿੱਲ" ਜੋ
ਮਹਿਲੀਂ ਤਖਤ ਦੇ ਪੌਡੇ ,
ਸਿਰ ਦਿੱਤੇ ਬਿਨਾਂ ਕਿੱਥੇ
ਸੱਚੇ ਸਿਰਦਾਰ ਬਣਦੇ ਨੇ !
 
Top