ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਕਾਥੋਂ ਮੈਥੋਂ ਰੁੱਸਿਆ ਕੀ ਹੋਈ ਗੱਲ-ਬਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਰਹਿੰਦਾ ਦਿੱਲ ਧੁੱਖਦਾ ਨਾ ਕਰੇਂ ਬਰਸਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਦਿੱਲ ਕਿਓਂ ਵਟਾਇਆ ਜੇ ਤੂੰ ਦੂਰ ਮੈਥੋਂ ਜਾਣਾ ਸੀ
ਕੀਤਾ ਕਿਓਂ ਉਜਾਲਾ ਦੀਵਾ ਹੱਥੀਂ ਜੇ ਬੁਜਾਉਣਾ ਸੀ
ਮੁੱਕ ਜਾਉ ਜਿੰਦ ਜੇ ਤੂੰ ਪਾਈ ਨਾ ਕੋਈ ਝਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਗੈਰਾਂ ਤੇ ਕੀ ਮਾਨ ਕਿਦਾਂ ਦੁੱਖ ਸੁੱਖ ਫੋਲਾਂ ਮੈਂ
ਕੋਲ ਹੋਣ ਆਪਣੇ ਤਾਂ ਹੱਸ ਹੱਸ ਰੋ ਲਾਂ ਮੈਂ
ਦਿਨ ‘ਚ ਬੇਚੈਨੀ ਨੀਂਦ ਉੱਡ ਜਾਂਦੀ ਰਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਤੱਪਦੀਆਂ ਧੁੱਪਾਂ ਦਿਲ ਬਿਰਹਾ ਦੀ ਅੱਗ ਵੇ
ਨੈਣਾਂ ਦਾ ਝਿਨਾਬ ਜਾਂਦਾ ਬਦੋ ਬਦੀ ਵਗ ਵੇ
ਹੋਕਿਆਂ ਦੀ ਰਹਿੰਦੀ ਮੈਂ ਤਾਂ ਸਾਂਭਦੀ ਸੋਗਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਤੇਰਾ ਹੀ ਪਿਆਰ ਮੈਂ ਤਾਂ ਤੇਰੀ ਜਿੰਦ ਜਾਨ ਵੇ
ਰੱਬ ਤੋਂ ਵੀ ਜਿਆਦਾ ਰਵੇ ਤੇਰੇ ‘ਚ ਧਿਆਨ ਵੇ
ਤੈਨੂ ਮੈਂ ਮਨਾਵਾਂ ਕਿਦਾਂ ਕਰਾਂ ਸ਼ੁਰੁਵਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ

ਆਰ.ਬੀ.ਸੋਹਲ
 
Top