ਧੀਆਂ ਕਹਿੰਦੇ ਧੰਨ ਪਰਾਇਆ

ਧੀਆਂ ਕਹਿੰਦੇ ਧੰਨ ਪਰਾਇਆ
ਜੋ ਬਿਨਾ ਮੰਗਣੇ ਤੋਂ ਹੀ ਆਇਆ
ਧੀ ਪੁੱਤ ਵਿੱਚ ਕਦੇ ਫਰਕ ਨਾ ਰਖਿਓ
ਇਹ ਤਾਂ ਇੱਕੋ ਮਾਂ ਨੇ ਜਾਇਆ

ਦੁਨੀਆਂ ਹੈ ਇੱਕ ਰੀਤ ਬਣਾਉਂਦੀ
ਸਭ ਪੁੱਤਰਾਂ ਦੇ ਸ਼ਗਨ ਮਨਾਉਂਦੀ
ਧੀ ਜੰਮਣ ਤੇ ਝਾ ਨਾ ਕਰਦੇ
ਹੋਵਣ ਪੁੱਤ ਤਾਂ ਕਾਜ ਰਚਾਉਂਦੀ

ਧੀ ਪੁੱਤ ਵਿੱਚ ਜੋ ਫਰਕ ਹੈ ਰੱਖਦੇ
ਚੰਗੇ ਮਾਪੇ ਹੋ ਨਹੀ ਸਕਦੇ
ਅਪਸਦੇ ਵਿੱਚ ਸਾਂਝ ਦੀ ਬੂਟੀ
ਨਫਰਤ ਦੇ ਨਾਲ ਰਹਿੰਦੀ ਏ ਧੁਖਦੀ

ਪੁੱਤ ਲਈ ਸੂਟ,ਖੁਰਾਕਾਂ ਚੰਗੀਆਂ
ਧੀਆਂ ਭਾਵੇਂ ਰਹਿ ਜਾਣ ਨੰਗੀਆਂ
ਕਿਥੋਂ ਦਾ ਇਨਸਾਫ਼ ਹੈ ਲੋਕੋ
ਆਵਣ ਧੀਆਂ ਲਈ ਕਿਓਂ ਧੰਗੀਆਂ

ਧੀ ਧਿਆਨ ਕੰਜ੍ਹਕ ਕਹਿਲਾਵੇ
ਧੀ ਦਾਨ ਕਰੇ ਰੱਬ ਨੂੰ ਪਾਵੇ
ਰੱਬ ਦਾ ਸ਼ੁਕਰ ਮਨਾ ਲਵੋ ਲੋਕੋ
ਧੀਆਂ ਧੰਨ ਬਣਾ ਲਵੋ ਲੋਕੋ

ਧੀ ਤੋਂ ਬਿਨ ਮਾਵਾਂ ਨਾ ਬਣਨਾ
ਮਾਂ ਤੋਂ ਬਿਨ ਕਦੇ ਪੁੱਤ ਨੀ ਜਣਨਾ
ਕਰ ਲਓ ਦੂਰ ਹਨੇਰਾ ਲੋਕੋ
ਧੀ ਬਿਨ ਨਾ ਕਦੇ ਹੋਏ ਚਾਨਣਾ

ਸੋਹਲ
 
Top