ਕੀ ਜਾਨਣ ਦਰਦ ਕਿਸੇ ਲਿਖਾਰੀ ਦਾ

Vehlalikhari

@£w@¥$v€h£@
ਤੰਗ ਸੋਚ ਵਾਲੇ ਕੀ ਜਾਨਣ ਮੁੱਲ ...
ਖੁੱਲੀ ਹਵਾ ਦੇ ਨਜ਼ਾਰੇ ਦਾ,
ਮਤਲਬ ਦੇ ਰੰਗ ਵਿੱਚ ਖੁੱਦ ਨੂੰ ਰੰਗਣ ਵਾਲੇ ਕੀ ਜਾਨਣ ...
ਮੁੱਲ ਕਿਸੇ ਆਪਣੇ ਦੇ ਸਹਾਰੇ ਦਾ,
ਨਿੱਤ ਨਵੀਂ ਯਾਰੀ ਲਾਉਣ ਵਾਲੇ ਕੀ ਜਾਨਣ ...
ਹਾਲ ਟੁੱਕੜੇ ਹੋਏ ਦਿਲ ਵਿਚਾਰੇ ਦਾ,
ਨੀਮ ਹਕੀਮ ਲੱਭ -ਲੱਭ ਥੱਕੇ ...
ਕੀ ਦਵਾ ਦਾਰੂ ਇਸ਼ਕ ਬਿਮਾਰੀ ਦਾ,
ਇੱਕ ਦਬਕੇ ਤੋ ਹਿੱਲਣ ਵਾਲੇ ਕੀ ਜਾਨਣ...
ਮੁੱਲ ਗੱਲ ਕੋਰੀ ਕਰਾਰੀ ਦਾ ,
ਪਲ ਪਲ ਫ਼ਿਤਰਤ ਬਦਲਣ ਵਾਲੇ ਕੀ ਜਾਨਣ ...
ਮੁੱਲ ਪੱਗ ਵੱਟ ਯਾਰੀ ਦਾ,
ਫੱਟ ਇਸ਼ਕ ਦਾ ਜਿਸ ਨੇ ਨਾ ਸੀਨੇ ਜਰੇਆ ਉਹ ਕੀ ਜਾਨਣ ...
ਵੇਹ੍ਲੇਆ ਵੇ ਦਰਦ ਕਿਸੇ ਲਿਖਾਰੀ ਦਾ.......✒️


***** V€h£@ L!kh@r! ✒️*****
 
Top