ਤੇਰ ਬਾਜੋਂ ਕਿਹੜਾ ਅਸੀਂ ਵੀ ਨੀ ਮਰ ਚੱਲੇ ਹਾਂ

ਨੀ ਤੂੰ ਭੁੱਲੀ ਸਾਡਾ ਪਿਆਰ ਕੀਤਾ ਦਿਲਾਂ ਦਾ ਵਪਾਰ
ਲਾਏ ਝੂਠੀਏ ਨੀ ਲਾਰੇ ਛੱਡੇਅਸੀਂ ਵੀ ਨਜ਼ਾਰੇ
ਤੇਰ ਬਾਜੋਂ ਕਿਹੜਾਅਸੀਂ ਵੀ ਨੀ ਮਰ ਚੱਲੇ ਹਾਂ
ਅਸੀਂ ਜਿੱਤੀ ਬਾਜ਼ੀਤੇਰੇ ਉੱਤੋਂ ਹਰ ਚਲੇ ਹਾਂ

ਸਾਨੂੰ ਤੇਰੇ ਇਕਰਾਰਕੀਤਾ ਬੜਾ ਹੀ ਖੁਵਾਰ
ਨੀ ਉਹ ਕਸਮਾਂ ਤੇ ਵਾਧੇਕਿਥੇ ਗਈ ਉਹ ਬਹਾਰ
ਤੂੰ ਤਾਂ ਖਿੜ ਗਈ ਏਂਅਸੀਂ ਕਿਹੜਾ ਸੜ ਚੱਲੇ ਹਾਂ
ਤੇਰ ਬਾਜੋਂ ਕਿਹੜਾਅਸੀਂ ਵੀ ਨੀ ਮਰ ਚੱਲੇ ਹਾਂ

ਸਾਡੀ ਜੁਗਾਂ ਦੀ ਉਡੀਕ ਦਾਤੂੰ ਪਾਇਆ ਕੀ ਏ ਮੁੱਲ
ਰਾਹ ਬਦਲੇ ਨੇ ਤੇਰੇਤੂੰ ਤਾਂ ਗਈ ਏਂ ਸਾਨੂੰ ਭੁੱਲ
ਕੀਤੇ ਔਖੇ ਸਾਡੇ ਪੈਡੇਕਿਹੜਾ ਡਰ ਚਲੇ ਹਾਂ
ਤੇਰ ਬਾਜੋਂ ਕਿਹੜਾਅਸੀਂ ਵੀ ਨੀ ਮਰ ਚੱਲੇ ਹਾਂ

ਵੱਸੀ ਗੈਰਾਂ ਨਾਲ ਜਾਕੇ ਸਾਨੂੰ ਦਿੱਤੀ ਏ ਜੁਦਾਈ
ਨੀ ਤੂੰ ਰੋਣਕਾਂ ਚ’ ਖੇਲੇਂਸਾਡੇ ਪੱਲੇ ਤਨਹਾਈ
ਨਿਘ ਮਾਣਦੀ ਤੂੰ ਅਸੀਂਕਿਹੜਾ ਠਰ ਚੱਲੇ ਹਾਂ
ਤੇਰ ਬਾਜੋਂ ਕਿਹੜਾਅਸੀਂ ਵੀ ਨੀ ਮਰ ਚੱਲੇ ਹਾਂ

ਜਿੰਦ ਸਾਡੀ ਏ ਵੀਰਾਨਕਿਹੜੀ ਗੱਲੋਂ ਤੂੰ ਹੈਰਾਨ
ਸੋਹਲ ਲਿਖੁ ਏ ਜੁਦਾਈਜਦੋਂ ਤੱਕ ਹੈ ਪ੍ਰਾਨ
ਹੰਜੂ ਰਖੇ ਨੇ ਲਕੋ ਕੇਕਿਹੜਾ ਹੜ ਚੱਲੇ ਹਾਂ
ਤੇਰ ਬਾਜੋਂ ਕਿਹੜਾਅਸੀਂ ਵੀ ਨੀ ਮਰ ਚੱਲੇ ਹਾਂ

ਆਰ.ਬੀ.ਸੋਹਲ
 
Top