ਅਸੀਂ ਸੂਰਜ ਵੀ ਭੁੱਲ ਜਾਨੇ ਹਾਂ

ਚਮਕ ਵੇਖ ਤੇਰੇ ਚੇਹਰੇ ਦੀ
ਅਸੀਂ ਸੂਰਜ ਵੀ ਭੁੱਲ ਜਾਨੇ ਹਾਂ
ਦੋ ਨੈਨਾਂ ਦੇ ਹੁਣ ਵਸਦਾ ਨਹੀਂ
ਤੀਜਾ ਨੇਤਰ ਵੀ ਅਸੀਂ ਪਾਉਣੇ ਹਾਂ

ਤੇਰੇ ਨੈਣਾਂ ਚੋਂ ਉਪਜੀ ਕਵਿਤਾ ਹੈ
ਤੇਰੇ ਹੋਠਾਂ ਤੇ ਪਏ ਗੀਤ ਬੜੇ
ਫੁੱਲ ਖਿੜਦੇ ਨੇ ਤੇਰੇ ਹਾਸਿਆਂ ਤੇ
ਦੰਦ ਲਗਦੇ ਮੋਤੀ ਹੋਣ ਜੜੇ

ਰੀਜ਼ ਲਾ ਤੈਨੂੰ ਰੱਬ ਨੇ ਘੜਿਆ ਏ
ਅੰਗ ਇੱਕ ਇੱਕ ਰੂਹ ਨਾਲ ਜੜਿਆ ਏ
ਤੂੰ ਹੁਸਨਾਂ ਦੀ ਪਰਿਭਾਸ਼ਾ ਏਂ
ਰਹੇ ਰੰਗ ਖੁਸ਼ੀਆਂ ਤੇਰੇ ਚੜਿਆ ਏ

ਚੰਨ ਤਾਰਿਆਂ ਕੋਲੋਂ ਪੁਛਦਾ ਹੈ
ਤੇਰਾ ਹੁਸਨ ਵੇਖ ਅੱਜ ਖੁਸ਼ਦਾ ਹੈ
ਇਹ ਚਾਨਣੀ ਕਿਧਰੋਂ ਆਈ ਏ
ਆਪਣੀ ਚਾਨਣੀ ਕੋਲੋਂ ਰੁੱਸਦਾ ਹੈ

ਤੈਨੂੰ ਵੇਖ ਪਵਿਤਰ ਹੋ ਗਿਆਂ ਹਾਂ
ਤੇਰੇ ਵਿੱਚ ਮੈ “ਸੋਹਲ” ਖੋ ਗਿਆਂ ਹਾਂ
ਪ੍ਰੀਤ ਤੇਰੇ ਨਾਲ ਜੋੜੀ ਏ
ਕਰ ਮੰਨ ਦੇ ਵਿੱਚ ਮੈ ਲੋ ਗਿਆ ਹਾਂ

ਸੋਹਲ

 
Top