ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ

ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ
ਮੇਰੇ ਵਾਂਗੂੰ ਕੱਲੀ ਬੈ ਕੇ ਬੜਾ ਪਛਤਾਵੇਂਗੀ
ਵੇਲੇ ਜਾਂ ਕਵੇਲੇ ਜਦੋਂ ਮੇਲ ਸਾਡਾ ਹੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ

ਬਣ ਕੇ ਹਨੇਰੀ ਨੀ ਤੂੰ ਹੋਰਾਂ ਵੱਲ ਝੁੱਲ ਗਈ
ਕੋਲ ਤੇ ਕਰਾਰ ਕੀਤੇ ਸਾਡੇ ਨਾਲ ਭੁੱਲ ਗਈ
ਆਂਦਿਆਂ ਹੀ ਚੇਤਾ ਸਾਡਾ ਦਿਲ ਤੇਰਾ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ

ਆਪਣੇ ਪਰਾਇਆਂ ਤੈਨੂੰ ਹਾਲੇ ਨਾ ਪਛਾਣ ਨੀ
ਭਰੇਂਗੀ ਤੂੰ ਅੱਖ ਬੰਦ ਕਰੇਂਗੀ ਜ਼ੁਬਾਨ ਨੀ
ਚੂਸ ਕੇ ਉਹ ਰਸ ਫੁੱਲਾਂ ਹੋਰਨਾ ਤੇ ਬਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ

ਫੁੱਲਾਂ ਨਾਲੋਂ ਕੰਡੇ ਭਲਾ ਵੱਖ ਕਦੇ ਹੋਏ ਨੇ
ਸੁਣਨਾ ਸੁਣਾਉਣਾ ਖੇਲ ਪਿਆਰ ਵਿੱਚ ਹੋਏ ਨੇ
ਸੁਪਨਾ ਵੀ ਤੇਰਾ ਕੱਚੀ ਨੀਂਦਰੇ ਹੀ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ

ਆਰ.ਬੀ.ਸੋਹਲ
 
Top