ਦਿੱਲ ਦੀਆਂ ਲੱਗੀਆਂ ਦਾ ਰੋਗ ਮਾਰਦਾ


ਦਿੱਲ ਦੀਆਂ ਲੱਗੀਆਂ ਦਾ ਰੋਗ ਮਾਰਦਾ
ਮੈ ਜਾਣਾ ਲੱਗੀਆਂ ਜਾਂ ਰੱਬ ਜਾਣਦਾ
ਪੱਲ ਦਾ ਵਿਛੋੜਾ ਰਹਿੰਦਾ ਨਿੱਤ ਸਾੜਦਾ
ਮੈ ਜਾਣਾ ਲੱਗੀਆਂ ਜਾਂ ਰੱਬ ਜਾਣਦਾ

ਉਹਦੇ ਹੀ ਖਿਆਲਾਂ ਵਿੱਚ ਦਿੱਲ ਮੇਰਾ ਰਹਿੰਦਾ ਏ
ਮਰਜਾਣਾ ਚੰਦਰਾ ਇਹ ਟਿੱਕ ਕੇ ਨਾ ਬਹਿੰਦਾ ਏ
ਕਦੇ ਚੰਗਾ ਕਹੇ ਕਦੇ ਤਾਨੇ ਮਾਰਦਾ
ਮੈ ਜਾਣਾ ਲੱਗੀਆਂ ਜਾਂ ਰੱਬ ਜਾਣਦਾ

ਅਖੀਆਂ ਨੂੰ ਖਾਰੇ ਪਾਣੀ ਹੰਝੂ ਸਾੜਿਆ
ਕਦੀ ਖਾਦੇ ਗੋਤੇ ਕਦੀ ਸੂਲੀ ਚਾੜਿਆ
ਰਾਜ਼ੀ ਹੋਵੇ ਰੱਬ ਸਾਥ ਮਿਲੇ ਹਾਣਦਾ
ਮੈ ਜਾਣਾ ਲੱਗੀਆਂ ਜਾਂ ਰੱਬ ਜਾਣਦਾ

ਮਿੱਟੀ ਦਾ ਖਿਡੋਨਾ ਇਹਨੂੰ ਕਈਆਂ ਨੇ ਬਣਾਇਆ ਏ
ਮੰਨ ਪਰਚਾਵੇ ਵਾਲਾ ਖੇਡ ਖਿਡਾਇਆ ਏ
ਕੋਈ ਧੱਰੇ ਪੈਰ ਕੋਈ ਠੁੱਡੇ ਮਾਰਦਾ
ਮੈ ਜਾਣਾ ਲੱਗੀਆਂ ਜਾਂ ਰੱਬ ਜਾਣਦਾ

ਆਰ.ਬੀ.ਸੋਹਲ
 
Top