ਆਰੇ, ਚਰਖੜੀਆਂ, ਕਾਲੇ ਪਾਣੀ, ਫਾਸੀਆਂ

→ ✰ Dead . UnP ✰ ←

→ Pendu ✰ ←
Staff member
ਚੀਕਾਂ, ਲਾਸ਼ਾਂ ਤੇ ਮਚਦਾ ਕੋਹਰਾਮ ਰਿਹਾ ਏ,
ਨਾਨਕ ਉਦਾਸ, ਵਿਲਕਦਾ ਰਾਮ ਰਿਹਾ ਏ...

ਕੁੱਝ ਤਰੱਕੀਆਂ, ਕੁਝ ਸਿਤਾਰੇ ਮੋਢੇ ਤੇ,
ਇਨਸਾਨੀਅਤ ਦਾ ਸਸਤਾ ਦਾਮ ਰਿਹਾ ਏ...

ਆਰੇ, ਚਰਖੜੀਆਂ, ਕਾਲੇ ਪਾਣੀ, ਫਾਸੀਆਂ,
ਦੇਖੋ ਸਾਨੂੰ ਮਿਲਦਾ ਕੀ ਇਨਾਮ ਰਿਹਾ ਏ..?

ਚਰਖਾ ਵਿਕਿਆ ਉਹਨਾ ਦਾ ਭਾਅ ਕਰੋੜਾਂ ਦੇ,
ਅਸਾਂ ਦਾ ਊਧਮ ਸਦਾ ਗੁਮਨਾਮ ਰਿਹਾ ਏ...

ਹਰ ਪੀੜ ਚ ਜੋ ਹਿੱਕ ਤਾਣ ਕੇ ਖੜਦਾ ਸੀ,
ਉਹ ਫਿਰਕੂ ਕਹਿ ਹੁੰਦਾ ਬਦਨਾਮ ਰਿਹਾ ਏ...

ਕਦੇ ਤਖਤ ਢਾਏ, ਕਦੇ ਦੰਗੇ ਕਰਵਾਏ,
ਦੇਖੋ ਕੀ ਕਰਦਾ ਭਾਰਤੀ ਨਿਜ਼ਾਮ ਰਿਹਾ ਏ...?

ਕੁੱਟਦਾ ਵੀ ਏ ਤੇ ਰੋਣ ਵੀ ਨਹੀਂ ਦਿੰਦਾ,
ਖੌਰੇ ਸਾਥੋਂ ਲੈ ਕਿਹੜਾ ਇੰਤਕਾਮ ਰਿਹਾ ਏ...?

ਅੱਜ ਖੋਹਣ ਨੂੰ ਫਿਰੇ ਸਾਡੀ ਆਜ਼ਾਦੀ ਉਹ,
ਸਦੀਆਂ ਤਾਂਈ ਜੋ ਮੁਲਖ ਗੁਲਾਮ ਰਿਹਾ ਏ...


ਜੁਗਰਾਜ ਸਿੰਘ​
 
Top