ਰੱਬ ਦੀ ਰਜ਼ਾ ਵਿੱਚ ਰਹਿਣਾ ਤੂੰ ਸਿਖ ਲੈ ਓਏ


ਰੱਬ ਦੀ ਰਜ਼ਾ ਵਿੱਚ ਰਹਿਣਾ ਤੂੰ ਸਿਖ ਲੈ ਓਏ
ਤੇਰੀ ਕਲਮ ਨੂੰ ਹੋਵੇਗਾ ਸ਼ਿੰਗਾਰ ਸੋਹਲ

ਧੀਆਂ ਕੁਖ ਚ’ ਜੋ ਲੋਕ ਮਾਰ ਦੇਵਣ
ਜੀਵਨ ਉਹਨਾ ਦੇ ਵਿੱਚ ਨਾ ਆਂਦੀ ਬਹਾਰ ਸੋਹਲ

ਬਾੜ ਖੇਤ ਨੂੰ ਅੱਜ ਆਪੇ ਖਾਈ ਜਾਵੇ
ਚੋਰ ਕੁੱਤੇ ਦਾ ਹੋਇਆ ਇਕਰਾਰ ਸੋਹਲ

ਸ਼ਰਮ ਕਰਦੇ ਨਾ ਕਪੜੇ ਲਾਉਂਣ ਲਗਿਆਂ
ਜਵਾਨੀਆਂ ਵਿਕਦੀਆਂ ਸ਼ਰੇ ਬਾਜ਼ਾਰ ਸੋਹਲ

ਨੁਹਾਂ ਤੇਲ ਪਾ ਜਿਹੜੇ ਸਾੜ ਦੇਂਦੇ
ਹੋ ਕੇ ਰਹਿੰਦੇ ਕਚਿਹਰੀਆਂ ਖੁਵਾਰ ਸੋਹਲ

ਸ਼ੁਰ੍ਰਾ ਪਿਠ ਪਿਛੇ ਜਿਹੜੇ ਖੋੰਪ ਦੇਵਣ
ਕਰਦੇ ਬੁਜ਼ਦਿਲਾਂ ਵਾਲਾ ਉਹ ਵਾਰ ਸੋਹਲ

ਕੀ ਵੱਟਿਆ ਤੇ ਕੀ ਖੱਟਿਆ ਏਥੇ
ਹੋਵੇ ਧੋਖੇ ਦਾ ਏਥੇ ਵਿਓਪਾਰ ਸੋਹਲ

ਚੰਗੀਆ ਸੋਚਾਂ ਦੀ ਰੱਬ ਸਦਾ ਕਰੇ ਰਹਿਮਤ
ਬਦਲ ਜਾਵੇ ਜਮਾਨੇ ਦੀ ਨੁਹਾਰ ਸੋਹਲ

ਆਰ.ਬੀ.ਸੋਹਲ



 
Top