ਕਿਰਤੀ ਤੇ ਕਾਮਾ ਏਥੇ ਰਹਿੰਦਾ ਕਿਸ ਹਾਲ ਵੇਖੋ

ਕਿਰਤੀ ਤੇ ਕਾਮਾ ਏਥੇ ਰਹਿੰਦਾ ਕਿਸ ਹਾਲ ਵੇਖੋ
ਬੰਨਿਆਂ ਲੰਗੋਟ ਮੋਡੇ ਧਰਿਆ ਰੁਮਾਲ ਵੇਖੋ
ਰੁਖੀ ਸੁਖੀ ਖਾ ਕੇ ਰਹਿੰਦਾ ਰੱਬ ਦੀ ਰਜ਼ਾ ਦੇ ਵਿੱਚ
ਮਹਿਲਾਂ ਤੇ ਚੁਬਾਰੇ ਉਹ ਬਣਾਉਂਦਾ ਹੈ ਕਮਾਲ ਵੇਖੋ

ਹਰ ਵੇਲੇ ਖੁਸ਼ ਉਹ ਤਾਂ ਰਹਿੰਦਾ ਪਰੀਵਾਰ ਵਿੱਚ
ਰੋਟੀ ਟੁੱਕ ਖਾਣ ਲਈ ਬੰਨੇ ਅਖਬਾਰ ਵਿੱਚ
ਸਿਦਕ ਬਥੇਰਾ ਸਦਾ ਰਹਿੰਦਾ ਉਹਦੇ ਮੰਨ ਵਿੱਚ
ਸਬਜੀ ਨਾ ਮਿਲੇ ਖਾਂਦਾ ਗੰਡਿਆਂ ਦੇ ਨਾਲ ਵੇਖੋ

ਸ਼ਿਕਲ ਦੁਪਿਹਰਾ ਭਾਵੇਂ ਮੀਂਹ ਰਹੇ ਵਸਦਾ
ਕੰਮ ਤੋਂ ਨਾ ਹਾਰੇ ਰਹਿੰਦਾ ਹਰ ਦਮ ਹੱਸਦਾ
ਰਬ ਦੀ ਰਜ਼ਾ ਦੇ ਵਿੱਚ ਰਹਿੰਦਾ ਹਰ ਹਾਲ ਵਿੱਚ
ਕੰਮ ਨਿਪਟਾਕੇ ਜਦੋਂ ਤੁਰੇ ਉਹਦੀ ਚਾਲ ਵੇਖੋ

ਫਸਲਾਂ ਨਰੋਲ ਵਾਂਗੂ ਬਚਿਆਂ ਦੇ ਪਾਲਦਾ
ਖੂਨ ਤੇ ਪਸੀਨਾ ਡੋਲ ਖੇਤੀ ਯੋਗ ਢਾਲਦਾ
ਅੰਨ ਦੇ ਭੰਡਾਰ ਸਦਾ ਰਖੇ ਭਰਪੂਰ ਉਹ ਤਾਂ
ਰੀਜ਼ ਨਾਲ ਦੁਨੀਆਂ ਨੂੰ ਕਰੇ ਖੁਸ਼ਲਾਲ ਵੇਖੋ

ਆਰ.ਬੀ.ਸੋਹਲ





 
Top