ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ


ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ
ਤੇਰੇ ਬਿਨਾ ਸਾਨੂੰ ਦੁੱਖਾਂ ਨੇ ਘੇਰ ਲਿਆ
ਚਾਨਣੀ ਰਾਤ ਨਾ ਬਿਨਾ ਕਦੇ ਚੰਨ ਹੋਈ
ਉਝੜੇ ਦਿਲ ਨੂੰ ਨਾ ਏਥੇ ਵਸਾਵੇ ਕੋਈ

ਕਿਹੜੀ ਸ਼ੈ ਤੇ ਤੂੰ ਕਰਦਾਂ ਗਰੂਰ ਅੜਿਆ
ਆਪਣੇ ਛਡ ਕੇ ਤੂੰ ਹੋਰਨਾਂ ਦਾ ਲੜ ਫੜਿਆ
ਠੋਕਰ ਮਾਰ ਕੇ ਲੋਕਾਂ ਦਿਲ ਤੋੜ ਦੇਣਾ
ਕੜੀ ਪੱਲ ਦਾ ਪਰੋਨਾ ਸਦਾ ਨਹੀਂ ਰਹਿਣਾ

ਹਰ ਵੇਲਾ ਅਸੀਂ ਹੱਸ ਕੇ ਗੁਜ਼ਾਰ ਲਈਏ
ਇੱਕ ਦੂਜੇ ਤੋਂ ਜਾਨਾਂ ਅਸੀਂ ਵਾਰ ਦਈਏ
ਸੁਣਨਾ ਤੇ ਸੁਨਾਨਾ ਅਸੀਂ ਸਦਾ ਜਰੀਏ
ਦਿਲ ਹਾਰ ਕੇ ਹੀ ਇਸ਼ਕ ਨੂੰ ਜਵਾਨ ਕਰੀਏ

ਰਹਿੰਦੀ ਥੋੜੇ ਦਿਨ ਹੀ ਇਥੇ ਬਹਾਰ ਚੰਨਾਂ
ਲਈਏ ਜਿੰਦਗੀ ਨੂੰ ਮਿਲਕੇ ਸੰਵਾਰ ਚੰਨਾ
ਅਸੀਂ ਇਸ਼ਕ ਏ ਹਕੀਕੀ ਕਮਾ ਲਈਏ
ਵੱਖ ਹੋਈਏ ਨਾ ਸਦਾ ਅਸੀਂ ਕੋਲ ਰਹੀਏ

ਆਰ.ਬੀ.ਸੋਹਲ


 
Top