ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ

KARAN

Prime VIP
ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ
ਲੇਲਾ ਇੱਕ ਜੁਗਾਲ਼ੀ ਕਰਦਾ ਸੋਚੇ ਰਾਗਾਂ ਬਾਰੇ

ਇਹ ਲੇਲਾ ਕਿ ਔਹ ਲੇਲਾ ਜਾਂ ਬੱਕਰੀ ਚਿੱਟੀ ਕਾਲ਼ੀ
ਭਲ਼ਕੇ ਈਦ ’ਤੇ ਕਿਸ ਦੀ ਵਾਰੀ ਮਾਲਿਕ ਬੈਠ ਵਿਚਾਰੇ

ਅੱਗ ਵਿੱਚ ਸੜ ਕੇ ਕੋਲਾ ਹੋ ਗਈ ਫਿਰ ਵੀ ਸ਼ਕਲ ਸਬੂਤੀ
ਫਿਰ ਵੰਝਲੀ ’ਚੋਂ ਇੱਕੋ ਵਾਰੀ ਕਿਰ ਗਏ ਸੀ ਸੁਰ ਸਾਰੇ

ਲੱਖਾਂ ਮੀਲਾਂ ਭੱਜ ਮਿਟੀ ਨਾ ਦੋ ਕਦਮਾਂ ਦੀ ਦੂਰੀ
ਰੱਦੀ ਦੇ ਵਿੱਚ ਗਲ਼ ਲੱਗ ਆਖਣ ਕਾਰ ਦੇ ਪਹੀਏ ਚਾਰੇ

ਹੁਣ ਕੀ ਕਿਰਨਾ ਜਗ ਦੀ ਖਾਤਿਰ ਖਾਰਾ ਅੱਖ ’ਚੋਂ ਹੰਝੂ
ਹੁਣ ਤਾਂ ਸੁਣਿਆਂ ਪਹਿਲਾਂ ਨਾਲ਼ੋਂ ਸਾਗਰ ਵੀ ਘੱਟ ਖਾਰੇ

ਇਹ ਤਾਂ ਮਰਜੂ ਬਾਪੂ ਵਾਂਗਰ ਖਾਂਦਾ ਦਰ ਦਰ ਧੱਕੇ
ਤੇ ਉਹ ਨੇਤਾ ਪਿਓ ਦੇ ਵਾਂਗਰ ਪਾਊ ਜਸ ਦਰਬਾਰੇ

ਬੰਦਾ ਸੋਚੇ ਤਾਰਾ ਤਾਰਾ ਗਾਹਵਾਂ ਛੱਡ ਕੇ ਧਰਤੀ
ਕਬਜੇ ਅੰਦਰ ਕਰਲਾਂ ਉਰਲੇ ਪਰਲੇ ਅੰਬਰ ਸਾਰੇ

ਖਤਮ ਤਮਾਸ਼ਾ ਬੰਦ ਥੀਏਟਰ ਕਰ ਦੇਵਾਂ ਰੱਬ ਸੋਚੇ
ਕਾਲ਼ੇ ਝੋਲ਼ੇ ਦੇ ਵਿੱਚ ਪਾਵਾਂ ਇੱਕ ਇੱਕ ਕਰਕੇ ਤਾਰੇ।
sangtar​
 
Top