KARAN
Prime VIP
ਖੋਟ ਸੋਨਾ ਖ਼ੂਨ ਦੇ ਵਿੱਚ ਖੁਰ ਗਿਆ
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ
ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ
ਵਰਤਮਾਂ ਸੂਰਜ ਦਾ ਕਿਸ ਨੇ ਵੇਖਿਆ
ਵਰਤਮਾਂ ਵਰਤਾ ਕੇ ਉਹ ਤਾਂ ਤੁਰ ਗਿਆ
ਤੀਰ ਵੱਜ ਛਾਤੀ ਤੇ ਖੁੰਢਾ ਹੋ ਗਿਆ
ਬੋਲ ਸਿੱਧਾ ਸੀਨੇ ਅੰਦਰ ਧੁਰ ਗਿਆ
ਇੰਞ ਬੈਠਾ ਚੁੱਪ ਜਿਹਾ ਹੀ ਹੋ ਗਿਆ
ਸ਼ੇਅਰ ਕੋਈ ਫਿਰ ਅਵੱਲਾ ਫੁਰ ਗਿਆ
ਹੱਲੂਵਾਲ਼ ’ਚ ਬੈਠ ਵੱਡਾ ਬਣ ਗਿਆ
ਹੋਰ ਛੱਡ ਅੱਜ ਤਕ ਨਾ ਮਾਹਿਲਪੁਰ ਗਿਆ।
sangtar
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ
ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ
ਵਰਤਮਾਂ ਸੂਰਜ ਦਾ ਕਿਸ ਨੇ ਵੇਖਿਆ
ਵਰਤਮਾਂ ਵਰਤਾ ਕੇ ਉਹ ਤਾਂ ਤੁਰ ਗਿਆ
ਤੀਰ ਵੱਜ ਛਾਤੀ ਤੇ ਖੁੰਢਾ ਹੋ ਗਿਆ
ਬੋਲ ਸਿੱਧਾ ਸੀਨੇ ਅੰਦਰ ਧੁਰ ਗਿਆ
ਇੰਞ ਬੈਠਾ ਚੁੱਪ ਜਿਹਾ ਹੀ ਹੋ ਗਿਆ
ਸ਼ੇਅਰ ਕੋਈ ਫਿਰ ਅਵੱਲਾ ਫੁਰ ਗਿਆ
ਹੱਲੂਵਾਲ਼ ’ਚ ਬੈਠ ਵੱਡਾ ਬਣ ਗਿਆ
ਹੋਰ ਛੱਡ ਅੱਜ ਤਕ ਨਾ ਮਾਹਿਲਪੁਰ ਗਿਆ।
sangtar