ਸਾਡੀ ਅੱਖ ਭਰ ਗਈ ....................

ਕਿਸੇ ਨੂੰ ਸੂਲੀ ਚੱੜਿਆਂ ਵੇਖ
ਸਾਡੀ ਅੱਖ ਭਰ ਗਈ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਕੋਈ ਧੀ ਕੋਖ ਚ’ ਮਾਰਦਾ ਏ
ਕੋਈ ਨੂਹ ਦਾਜ਼ ਲਈ ਸੜਦਾ ਏ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਮਿਹਨਤ ਮੁਸ਼ਕਤ ਕਰਕੇ ਪਿਓ ਨੇ ਕੁਝ ਬਣਾਇਆ ਏ
ਇੱਕ ਕੁਚਜੇ ਪੁੱਤ ਨੇ ਹੱਥੀਂ ਸਭ ਗੁਵਾਇਆ ਏ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਕਾਤਲ ਕਤਲ ਤੋਂ ਬਾਅਦ ਵੀ ਤਾੜਦੇ ਨੇ
ਵੋਟ ਲਈ ਨੇਤਾ ਉਹਨਾ ਨੂੰ ਪੁਚਕਾਰਦੇ ਨੇ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਕਿਰਤੀ ਤੇ ਮਜਦੂਰ ਅੰਨ ਦਾਤਾ ਕਹਾਉਂਦਾ ਏ
ਮਿਲਦੀ ਨਾ ਛੱਤ ਤੇ ਸ਼ੜਕਾਂ ਉੱਤੇ ਸੌਂਦਾ ਏ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਮਿਹਨਤ ਛਡ ਲੋਕਾਂ ਕਿਸਮਤ ਖੇਲ ਬਣਾਉਂਦੇ ਨੇ
ਮੱਥੇ ਦੀਆਂ ਲਕੀਰਾਂ ਨੂੰ ਹੱਥੀਂ ਉਹ ਮਿਟਾਉਂਦੇ ਨੇ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਬੰਦਾ ਖੇਡਾਂ ਖੇਡ ਜਮਾਨੇ ਨੂੰ ਮਾਰਦਾ ਏ
ਅੰਤ ਤਾਂ ਉਹ ਮੋਤ ਹਥੋਂ ਹਾਰਦਾ ਏ
ਮਾੜੀ ਹੁੰਦਿਆਂ ਵੇਖ ਸਾਡੀ ਅੱਖ ਭੱਰ ਗਈ

ਸੋਹਲ


 
Top