ਸੋਹਣੀ ਨੂੰ ਲਾਇਆ ਨਹੀ ਤੂੰ ਪਾਰ ਘੜਿਆ

ਸਾਨੂੰ ਤੇਰੇ ਤੇ ਨਹੀਂ ਇਤਬਾਰ ਘੜਿਆ
ਸੋਹਣੀ ਨੂੰ ਲਾਇਆ ਨਹੀ ਤੂੰ ਪਾਰ ਘੜਿਆ
ਵਿੱਚ ਸਮੁੰਦਰਾਂ ਫਿਰ ਤੂੰ ਦੁਵਾਂਵੇਂ ਗੋਤੇ
ਡੋਬ ਦੇਂਦਾ ਤੂੰ ਅੱਧ ਵਿਚਕਾਰ ਘੜਿਆ

ਸੋਹਣੀ ਕਹੇ ਦੇਂਦਾ ਏ ਮੇਰਾ ਮਾਹੀ ਹੋਕਾ
ਮਿਲਾ ਦੇਵੀਂ ਕਦੀ ਨਾ ਮੈਨੂ ਦੇਵੀਂ ਧੋਖਾ
ਪੁਗਣ ਦਿੱਤਾ ਨਾ ਮੇਰਾ ਇਕਰਾਰ ਘੜਿਆ

ਕੱਚਿਆਂ ਵਾਂਗ ਕੱਚ ਵੇ ਤੂੰ ਕਮਾ ਛੱਡਿਆ
ਵਿੱਚ ਛੱਲਾਂ ਦੇ ਸੋਹਨੀ ਨੂੰ ਮੁਕਾ ਛੱਡਿਆ
ਕਰਦੀ ਰਹੀ ਮੈ ਮਿੰਨਤਾਂ ਹਜ਼ਾਰ ਘੜਿਆ

ਬੜਾ ਮਾਣ ਸੀ ਵੇ ਮੈਨੂੰ ਤੇਰੇ ਵਾਦਿਆਂ ਤੇ
ਕੋਈ ਸ਼ੱਕ ਨਹੀਂ ਸੀ ਤੇਰੇ ਇਰਾਦਿਆਂ ਤੇ
ਤੂੰ ਝੱਲੀ ਨਾ ਦੋ ਛੱਲਾਂ ਦੀ ਮਾਰ ਘੜਿਆ

ਸਾਨੂੰ ਤੇਰੇ ਤੇ ਨਹੀਂ ਇਤਬਾਰ ਘੜਿਆ
ਸੋਹਣੀ ਨੂੰ ਲਾਇਆ ਨਹੀ ਤੂੰ ਪਾਰ ਘੜਿਆ

ਆਰ.ਬੀ.ਸੋਹਲ

 
Last edited:
Top