ਠਹਿਰੇ ਪਾਣੀਆਂ ਚ’ ਮੈ ਸੁੱਟ ਕੇ ਸਭ ਗੁਵਾ ਲਿਆ

ਕਾਗਜ਼ ਤੇ ਕਲਮ ਨਾਲ ਰਿਸ਼ਤਾ ਬਣਾ ਲਿਆ
ਸ਼ਬਦਾਂ ਤੇ ਹੰਝੂਆਂ ਦਾ ਗੁਲਦਸਤਾ ਬਣਾ ਲਿਆ
ਕਿਓਂ ਰੱਖਦਾ ਮੈ ਖਾਹਸ਼ਾਂ ਵਗਦੇ ਪਾਣੀਆਂ ਚੋਂ ‘
ਠਹਿਰੇ ਪਾਣੀਆਂ ਚ’ ਮੈ ਸੁੱਟ ਕੇ ਸਭ ਗੁਵਾ ਲਿਆ

ਨੇਕੀਆਂ ਕਰ ਕੇ ਵੀ ਅਸੀਂ ਹੁਣ ਭੁੱਲ ਗਏ
ਸੋਹਣੀਆਂ ਸੁਰਤਾਂ ਤੇ ਗਲਤੀ ਨਾਲ ਡੁੱਲ ਗਏ
ਜਜਬਾਤ ਜਿਗਰ ਚ’ ਅਸਾਂ ਫਨਾ ਕੀਤੇ
ਰੋਗ ਅਵੱਲਾ ਅਸਾਂ ਜਿੰਦੜੀ ਨੂੰ ਲਾ ਲਿਆ

ਕਿਓਂ ਮਿਲਦਾ ਏ ਧੋਖਾ ਸਦਾ ਚਾਹਤਾਂ ਤੋਂ
ਪੂਰਨਮਾਸ਼ੀ ਤੇ ਮੱਸਿਆ ਦੀਆਂ ਰਾਤਾਂ ਤੋ
ਦਿਨ ਗੁਜਰੇ ਰਾਤਾਂ ਵੀ ਉਝਾੜ ਹੋਈਆਂ
ਔਕਾਤ ਆਪਣੀ ਨੂੰ ਤੂੰ “ਸੋਹਲ” ਕਿਓਂ ਭੁਲਾ ਲਿਆ

ਆਰ.ਬੀ.ਸੋਹਲ
 
Top