ਕੌਮ ਦੇ ਹੀਰੇ' ਫ਼ਿਲਮ ਇਟਲੀ ਵਿਖੇ ਮਾਰਚ ਮਹੀਨੇ ਤੋਂ &#

[JUGRAJ SINGH]

Prime VIP
Staff member



ਵੀਨਸ, 18 ਫਰਵਰੀ (ਹਰਦੀਪ ਸਿੰਘ ਕੰਗ) ਪੰਜਾਬ ਦੁਆਰਾ ਹੰਢਾਏ ਗਏ ਸੰਤਾਪ 'ਤੇ ਆਧਾਰਿਤ ਬਣਾਈ ਗਈ ਫ਼ਿਲਮ 'ਕੌਮ ਦੇ ਹੀਰੇ' ਇਟਲੀ ਵਿਖੇ ਮਾਰਚ ਦੇ ਤੀਜੇ ਹਫ਼ਤੇ ਤੋਂ ਵੱਖ-ਵੱਖ ਥੀਏਟਰਾਂ ਵਿਖੇ ਦਿਖਾਈ ਜਾਵੇਗੀ | ਪਿਛਲੇ ਦਿਨ ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਇਸ ਫਿਲਮ ਦਾ ਬੈਨਰ ਜਾਰੀ ਕੀਤਾ ਗਿਆ | ਫਿਲਮ ਦਾ ਬੈਨਰ ਜਾਰੀ ਕਰਦੇ ਸਮੇਂ ਇਸ ਫਿਲਮ ਦੇ ਸਨਬੋਨੀਫਾਚੋ ਸ਼ੋਅ ਦੇ ਪ੍ਰਮੋਟਰ ਨੌਜਵਾਨ ਦੀਪ ਸਿੰਘ, ਸੁੱਚਾ ਰੰਧਾਵਾ ਅਤੇ ਗੁਰਪ੍ਰੀਤ ਵਿਰਕ ਨੇ ਦੱਸਿਆ ਕਿ ਸਨਬੋਨੀਫਾਚੋ ਸ਼ਹਿਰ ਵਿਖੇ ਸੈਂਟਰਲ ਥੀਏਟਰ ਵਿਖੇ 16 ਮਾਰਚ ਵਾਲੇ ਦਿਨ ਇਸ ਫ਼ਿਲਮ ਦੇ ਸ਼ੋਅ ਦਿਖਾਏ ਜਾਣਗੇ | ਇਸ ਫਿਲਮ ਨੂੰ ਲੈ ਕੇ ਇਟਲੀ ਦੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਖਾਈ ਗਈ ਫਿਲਮ 'ਸਾਡਾ ਹੱਕ' ਨੂੰ ਵੀ ਦਰਸ਼ਕਾਂ ਦੁਆਰਾ ਵੱਡੀ ਪੱਧਰ 'ਤੇ ਪਸੰਦ ਕੀਤਾ ਗਿਆ ਸੀ | ਪ੍ਰਸਿੱਧ ਗੀਤਕਾਰ ਰਾਜ ਕਾਕੜਾ ਅਤੇ ਤੱਖੜ ਬ੍ਰਦਰਜ਼ ਦੀ ਪੇਸ਼ਕਸ਼ ਇਸ ਫ਼ਿਲਮ 'ਕੌਮ ਦੇ ਹੀਰੇ' ਦੀ ਸਕਰਿਪਟ ਰਵਿੰਦਰ ਰਵੀ ਦੁਆਰਾ ਲਿਖੀ ਗਈ ਹੈ | ਇਸ ਫ਼ਿਲਮ ਰਾਹੀਂ ਰਾਜ ਕਾਕੜਾ ਪਹਿਲੀ ਵਾਰੀ ਬਤੌਰ ਅਦਾਕਾਰ ਵੱਡੇ ਪਰਦੇ 'ਤੇ ਦਿਖਾਈ ਦੇ ਰਹੇ ਹਨ | ਸਰਦਾਰ ਸੋਹੀ, ਰੇਨੂ ਸਿੰਘ, ਸੁਖਦੀਪ ਸੁੱਖ, ਈਸ਼ਾ ਸ਼ਰਮਾ, ਰਾਜ ਧਾਲੀਵਾਲ ਅਤੇ ਸੁਖਬੀਰ ਸਿੰਘ ਆਦਿ ਬਾਕੀ ਅਦਾਕਾਰ ਵੀ ਆਪੋ-ਆਪਣੀ ਭੁਮਿਕਾ ਵਿਚ ਨਜ਼ਰ ਆਉਣਗੇ | ਫ਼ਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ | ਗੀਤ ਖੁਦ ਰਾਜ ਕਾਕੜਾ ਨੇ ਲਿਖੇ ਹਨ | ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਤੋਂ ਬਾਅਦ ਉੱਠੀ ਪ੍ਰਸਥਿਤੀ ਨੂੰ ਪ੍ਰਗਟਾਉਦੀ ਇਸ ਫ਼ਿਲਮ ਰਾਹੀਂ ਸਿੱਖ ਕੌਮ ਦੇ ਹੀਰੇ ਜੁਝਾਰੂ ਨੌਜਵਾਨ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੁਆਰਾ ਦਿਖਾਈ ਗਈ ਬਹਾਦਰੀ ਦੇ ਪ੍ਰਸੰਗ ਨੂੰ ਫ਼ਿਲਮ ਦੇ ਰਾਹੀਂ ਬਾਖੂਬੀ ਦਿਖਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ |



 
Top