ਪੁਛੇ ਝਾਂਜਰ ਦੀ ਮੈਨੂੰ ਛਣਕਾਰ ਸੋਹਣਿਆਂ

ਪੁਛੇ ਝਾਂਜਰ ਦੀ ਮੈਨੂੰ ਛਣਕਾਰ ਸੋਹਣਿਆਂ
ਕਦੋ ਆਏਗਾ ਮੇਰਾ ਦਿਲਦਾਰ ਸੋਹਣਿਆਂ

ਤੇਰੇ ਰਾਹਾਂ ਚ’ ਮੈ ਅਖੀਆਂ ਵਿਛਾਈ ਰਖੀਆਂ
ਲੱਖਾਂ ਸਦਰਾਂ ਮੈ ਦਿਲ ਚ ਸਜਾਈ ਰਖੀਆਂ
ਬਿੰਦੀ ਦੀ ਵੀ ਪੱਛੇ ਚਮਕਾਰ ਸੋਹਣਿਆਂ
ਕਦੋ ਆਏਗਾ ਮੇਰਾ ਦਿਲਦਾਰ ਸੋਹਣਿਆਂ

ਤੁਸਾਂ ਜਦੋਂ ਆਉਣਾ ਉਦੋਂ ਮੈ ਵੀ ਨਈਓ ਬੋਲਣਾ
ਦਿਲ ਦੀ ਕਿਤਾਬ ਨੂੰ ਮੈ ਹੋਲੀ ਹੋਲੀ ਖੋਲਣਾ
ਮਿਨਤਾਂ ਪਵਾਂਵਾਂਗੀ ਬਾਰ ਬਾਰ ਸੋਹਣਿਆਂ
ਕਦੋ ਆਏਗਾ ਮੇਰਾ ਦਿਲਦਾਰ ਸੋਹਣਿਆਂ

ਬਹਿ ਕੇ ਉਹਦੇ ਕੋਲ ਨਾਲ ਜਿਦ ਦੇ ਮਨਾਵਾਂਗੀ
ਦੇਵੀਂ ਨਾ ਸਜਾਵਾਂ ਨਈ ਤਾਂ ਮੈ ਮਰ ਜਾਵਾਂਗੀ
ਕੋਲ ਰਵੇਂ ਸਦਾ ਲੇਣਾ ਇਕਰਾਰ ਸੋਹਣਿਆਂ
ਕਦੋ ਆਏਗਾ ਮੇਰਾ ਦਿਲਦਾਰ ਸੋਹਣਿਆਂ

ਆਰ.ਬੀ.ਸੋਹਲ 
Top