ਸਾਨੂੰ ਕੀ ਪਤਾ ਇਕਰਾਰ ਕੀ ਹੁੰਦਾ

KARAN

Prime VIP
ਸਾਨੂੰ ਕੀ ਪਤਾ ਇਕਰਾਰ ਕੀ ਹੁੰਦਾ,,,
ਇਜਹਾਰ ਇਤਬਾਰ ਇੰਤਜਾਰ ਕੀ ਹੁੰਦਾ,,,

ਪੀਜੇ ਬਰਗਰ ਖਾਣੇ ਕੀ ਜਾਨਣ
ਛਿੱਛਾ ਚਟਨੀ ਅਚਾਰ ਕੀ ਹੁੰਦਾ,,,

ਬੀ.ਪੀ. ਸ਼ੂਗਰ ਅਟੈਕ ਹੁਣ ਹੁੰਦੇ
ਭੁੱਲੇ ਲੋਕੀ ਬੁਖਾਰ ਕੀ ਹੁੰਦਾ,,,

ਦੇਖ ਲੈ ਮੇਰੇ ਪਿੰਡ ਆ ਬੱਲੀਏ
ਬਜੁਰਗਾ ਦਾ ਸਤਿਕਾਰ ਕੀ ਹੁੰਦਾ,,,

ਕੰਮ ਪਿਆ ਤਾ ਪਤਾ ਲੱਗਜੂ
ਪਟਵਾਰੀ ਤਸੀਲਦਾਰ ਕੀ ਹੁੰਦਾ,,,

ਗਰੀਬ ਕਿਸਾਨਾ ਨੂੰ ਪੁੱਛਕੇ ਦੇਖੋ
ਸਿਰ ਕਰਜੇ ਦਾ ਭਾਰ ਕੀ ਹੁੰਦਾ,,,

ਨਫਰਤ ਵੀ ਉਹਦੀ ਸਾਡੇ ਸਿਰ ਮੱਥੇ
ਕੀਤਾ ਉਹਨੇ ਪਿਆਰ ਕੀ ਹੁੰਦਾ,,,

¨ਪਵਨ¨ ਨੂੰ ਪੁੱਛਕੇ ਦੇਖੋ ਯਾਰੋ
ਡੁੱਬਿਆ ਅੱਧ ਵਿੱਚਕਾਰ ਕੀ ਹੁੰਦਾ,,,
for mobile useers...............
Sanu Ke Pta Ikraar Kee Hunda,,,
Izhaar Aitbar Intezar Kee Hunda,,,

Pizze Burger Khane Kee Janan
Shisha Chatni Aachar Kee Hunda,,,

Dekho Pinda Cha Ghar Ghar Jaake
Bajurga Da Satkar Kee Hunda,,,

BP Shugar Ataack Ne Hunde
Bhulle Loki Bukhar Kee Hunda,,,

Greeb Kisaan Nu Puchke Dekho
Sir Karje Da Bharr Kee Hunda,,,

Nafeat V Ohdi Sadde Sir Mathe
Ohne keeta Pyar Kee Hunda,,,

Pawan Sharma
 
Top