ਹਰ ਕਿਸੇ ਹੀ ਆਖਿਆ ਕਿ ਇਹ ਕਹਾਣੀ ਹੈ ਮੇਰੀ,


ਦਿਨ ਰਾਤ ਹਰ ਇੱਕ ਤੋਂ ਹੀ ਅਪਣੀ ਲੁਕਾਈ ਪੀੜ ਹੈੈ, ਇਹ ਲੁਕਾਈ ਨਾਂ ਲੁਕੀ ਜਦ ਵੀ ਲੁਕਾਈ ਪੀੜ ਹੈੈ,
ਗਮ ਕਿਸੇ ਵੀ ਹੋਰ ਦਾ ਤਾਂ ਜਰ ਨਹੀਂ ਹੋਇਆ ਕਦੇ, ਪੀੜ ਅਾਖਿਰ ਪੀੜ ਹੈੈ ਭਾਵੇਂ ਪਰਾਈ ਪੀੜ ਹੈੈ,
ਪਤਝੜਾਂ ਵਿੱਚ ਵੀ ਕਦੇ ਉਹ ਸ਼ਖਸ ਕੁਮਲਾਇਆ ਨਹੀਂ, ਜਿਸ ਨੇ ਹੱਸ ਕੇ ਸਾਲਾਂ ਬੱਧੀ ਦਿਲ ਦੀ ਹੰਢਾਈ ਪੀੜ ਹੈੈ,
ਪੀੜ ਦਾ ਸਾਇਆ ਕਦੇ ਵੀ ਉਸ ਤੋਂ ਉਠਣਾ ਨਹੀਂ, ਜਿਸਨੂੰ ਗੁੜਤੀ ਵਿੱਚ ਹੀ ਮਾਂ ਨੇ ਪਿਲਾਈ ਪੀੜ ਹੈੈ,
ਹਰ ਕਿਸੇ ਹੀ ਆਖਿਆ ਕਿ ਇਹ ਕਹਾਣੀ ਹੈ ਮੇਰੀ, ਜਦ ਕਦੀ ਵੀ ਆਪਣੀ ਮੈਂ ਤਾਂ ਸੁਣਾਈ ਪੀੜ ਹੈੈ,
ਦਾਤ ਉਸਦੀ ਜਾਣ ਕੇ ਤੇ ਰੂਪ ਉਸਦਾ ਸਮਝ ਕੇ, ਹਰ ਘੜੀ ਹੀ ਆਪਣੇ ਦਿਲ ਨੂੰ ਲਗਾਈ ਪੀੜ ਹੈੈ......j@$$
 
ਬਹੁੱਤ ਖੂਬਸੂਰਤ ਲਿਖੇ ਤੇ ਤਰਾਸ਼ੇ ਹੋਏ ਇਲ੍ਫਾਜ਼ .. ਬਹੁੱਤ ਧੰਨਵਾਦ
 
Top