ਹਾਏ ਤੇਰੀ ਤੱਕਣੀ ਕਮਾਲ ਕਰ ਗਈ

:titli

ਹਾਏ ਤੇਰੀ ਤੱਕਣੀ ਕਮਾਲ ਕਰ ਗਈ ,
ਮੁੰਡਿਆਂ ਦਾ ਅੱਜ ਬੁਰਾ ਹਾਲ ਕਰ ਗਈ,
ਅਖਾਂ ਦੇ ਇਸ਼ਾਰਿਆਂ ਨੇ ਦਿਲ ਮੋਹ ਲਿਆ,
ਰਹਿੰਦਾ ਖੁੰਦਾ ਕਜਲੇ ਦੀ ਧਾਰ ਮਾਰ ਗਈ,
ਹਾਏ ਤੇਰੀ ਤੱਕਣੀ.............................

ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦੀ,
ਕਦੀ ਅਖਾਂ ਕੱਡੇ ,ਕਦੇ ਰਹੇ ਘੂਰਦੀ ,
ਅਥਰ ਜਵਾਨੀਂ ਉਹਦੀ ਰਹੇ ਝੂਮਦੀ ,
ਸਪਨੀ ਦੇ ਵਾਂਗੂ ਮਿਠਾ ਡੰਗ ਮਾਰ ਗਈ,
ਹਾਏ ਤੇਰੀ ਤੱਕਣੀ....................

ਵਖ ਨੇ ਅਦਾਵਾਂ ਨਖਰਾ ਕਮਾਲ ਦਾ,
ਮੱਲੋ ਮੱਲੀ ਦਿਲ ਕਰੇ ਉਹਨੂੰ ਪਾਉਣ ਦਾ,
ਸਾਂਭਿਆ ਨਾ ਜਾਵੇ ਹੁਣ ਰੂਪ ਚੱਡਦਾ,
ਸਬਨਾ ਦੇ ਦਿਲਾਂ ਦਾ ਕਰਾਰ ਬਣ ਗਈ,
ਹਾਏ ਤੇਰੀ ਤੱਕਣੀ ....................

“ਸੋਹਲ”
 
Top