ਐਨਾ ਜੱਚ ਕੇ ਰਿਹਾ ਨਾ ਕਰੋ ਸੋਹਨਿਓਂ ਕੇ ਮੁੰਡੇ ਕੁਝ &#

ਤੇਰੇ ਨੈਨਾ ਵਾਲੇ ਤੀਰ ਸਾਡੇ ਦਿੱਲ ਉੱਤੇ ਵਾਰ ਅੱਜ ਕਰ ਜਾਣਗੇ,
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਨਿਓਂ ਕੇ ਮੁੰਡੇ ਕੁਝ ਕਰ ਜਾਣਗੇ,

ਤੇਰੀ ਅਥਰੀ ਜਵਾਨੀ ਹਾਏ ,
ਗੋਰੀ ਧੋਣ ਉੱਤੇ ਗਾਨੀ ਹਾਏ ,
ਤੇਰੇ ਨੱਕ ਵਾਲਾ ਕੋਕਾ ਦੱਸੇ ਦਿਲ ਦੀ ਕਹਾਣੀ,
ਤੇਰੇ ਮੁਖੜੇ ਦਾ ਨੂਰ ਵੇਖ ਹੋਲੀ ਹੋਲੀ ਹੋਕੇ ਉਹ ਤਾਂ ਭਰ ਜਾਣਗੇ,
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਨਿਓਂ ਕੇ ਮੁੰਡੇ ਕੁਝ ਕਰ ਜਾਣਗੇ....

ਤੇਰੇ ਲੱਕ ਦੇ ਹੁਲਾਰੇ ਹਾਏ,
ਮੁੰਡੇ ਪੱਟ ਲਏ ਨੇ ਸਾਰੇ ਹਾਏ ,
ਕਹਿੰਦੇ ਅਸੀਂ ਤਾਂ ਖੜੇ ਹਾਂ ਬੀਬਾ ਤੇਰੇ ਹੀ ਸਹਾਰੇ,
ਤੇਰੇ ਨੈਨਾ ਦੇ ਪਿਆਲਿਆਂ ਚੋਂ ਉਹ ਤਾਂ ਸਰੂਰ ਥੋੜਾ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਨਿਓਂ ਕੇ ਮੁੰਡੇ ਕੁਝ ਕਰ ਜਾਣਗੇ....


ਤੇਰੀ ਅੱਖ ਮਸਤਾਨੀ ਹਾਏ
ਹੁਣ ਭਾਲਦੀ ਏ ਹਾਣੀ ਹਾਏ
ਤੇਰੇ ਮੁੱਖ ਉੱਤੇ ਰੋਣਕਾਂ ਤੂੰ ਹੁਸਨਾ ਦੀ ਰਾਣੀ
ਅੱਜ ਰੋਕ ਨਾ ਤੂੰ ਬਿੱਲੋ ਸਾਡੇ ਨੈਨ ਤੇਰੇ ਨੈਨਾ ਨਾਲ ਲੱੜ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਨਿਓਂ ਕੇ ਮੁੰਡੇ ਕੁਝ ਕਰ ਜਾਣਗੇ....

ਤੇਰੇ ਕਾਲੇ ਕਾਲੇ ਵਾਲ ਹਾਏ,
ਤੁਰੇਂ ਨਾਗਨੀ ਦੀ ਚਾਲ ਹਾਏ ,
ਤੇਰੀ ਬੁੱਲੀਆਂ ਦੀ ਲਾਲੀ ਕਰੇ ਸਾਡਾ ਮਾੜਾ ਹਾਲ
ਤੇਨੂੰ ਕੀਲ ਕੇ ਪਟਾਰੀ ਵਿੱਚ ਬੰਦ “ਸੋਹਲ” ਹੋਰੀਂ ਕਰ ਜਾਣਗੇ,
ਐਨਾ ਜੱਚ ਰਿਹਾ ਨਾ ਸੋਹਨਿਓਂ ਕੇ ਮੁੰਡੇ ਕੁਜ ਕਰ ਜਾਣਗੇ....

ਆਰ .ਬੀ.ਸੋਹਲ
 
Top