ਮੇਰੇ ਲਈ ਇਹ ਬਿਹਤਰੀਨ ਮੌਕਾ ਸੀ : ਈਸ਼ਵਰ ਪਾਂਡੇ

[JUGRAJ SINGH]

Prime VIP
Staff member
ਵਾਨਗਰੇਈ - ਨਿਊਜ਼ੀਲੈਂਡ ਦੌਰੇ 'ਤੇ ਆਪਣਾ ਪਹਿਲਾ ਮੈਚ ਖੇਡਣ ਉਤਰੇ ਗੇਂਦਬਾਜ਼ ਈਸ਼ਵਰ ਪਾਂਡੇ ਨੇ ਅਭਿਆਸ ਮੈਚ ਵਿਚ ਤਿੰਨ ਵਿਕਟਾਂ ਲੈ ਕੇ ਟੈਸਟ ਲੜੀ ਲਈ ਆਪਣਾ ਦਾਅਵਾ ਮਜ਼ਬੂਤ ਕਰਨ ਤੋਂ ਬਾਅਦ ਕਿਹਾ ਕਿ ਉਸ ਲਈ ਖੁਦ ਨੂੰ ਸਾਬਤ ਕਰਨ ਦਾ ਇਹ ਬਿਹਤਰੀਨ ਮੌਕਾ ਸੀ। ਈਸ਼ਵਰ ਨਿਊਜ਼ੀਲੈਂਡ ਵਿਰੁੱਧ ਪੰਜ ਵਨ ਡੇ ਮੈਚਾਂ ਦੀ ਲੜੀ² ਵਿਚ ਇਕ ਵੀ ਮੈਚ ਨਹੀਂ ਖੇਡ ਸਕਿਆ ਸੀ ਪਰ ਦੋ ਦਿਨਾ ਅਭਿਆਸ ਮੈਚ ਵਿਚ ਉਸ ਨੇ 42 ਦੌੜਾਂ 'ਤੇ ਸਭ ਤੋਂ ਵੱਧ ਤਿੰਨ ਵਿਕਟਾਂ ਲੈ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ । ਉਮੀਦ ਕੀਤੀ ਜਾ ਰਹੀ ਹੈ ਕਿ ਅਗਾਮੀ ਟੈਸਟ ਲੜੀ ਵਿਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਈਸ਼ਵਰ ਨੂੰ ਮੌਕਾ ਦੇ ਸਕਦੇ ਹਨ ਹਾਲਾਂਕਿ ਧੋਨੀ ਨੇ ਕਿਹਾ ਸੀ ਕਿ ਈਸ਼ਵਰ ਦੀ ਗੇਂਦਬਾਜ਼ੀ ਨੂੰ ਲੈ ਕੇ ਅਜੇ ਕਾਫੀ ਸੁਧਾਰ ਕੀਤਾ ਜਾਣਾ ਬਾਕੀ ਹੈ। ਇਸ ਬਾਰੇ ਵਿਚ ਪੁੱਛੇ ਜਾਣ 'ਤੇ ਗੇਂਦਬਾਜ਼ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਖੇਡ ਵਿਚ ਕਾਫੀ ਸੁਧਾਰ ਕੀਤਾ ਹੈ। ਹਰ ਸਵਰੂਪ ਵਿਚ ਵੱਖ ਤਰ੍ਹਾਂ ਦੀ ਗੇਂਦਬਾਜ਼ੀ ਦੀ ਲੋੜ ਹੁੰਦੀ ਹੈ। ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਵਨ ਡੇ ਤੇ ਟੀ-20 ਵਿਚ ਕਿਵੇਂ ਗੇਂਦਬਾਜ਼ੀ ਕਰਨੀ ਹੈ।''
 
Top