ਸਚਿਨ ਤੇ ਪ੍ਰੋ. ਰਾਓ ਨੂੰ ਅੱਜ ਮਿਲੇਗਾ 'ਭਾਰਤ ਰਤਨ'

[JUGRAJ SINGH]

Prime VIP
Staff member
ਨਵੀਂ ਦਿੱਲੀ- ਅੱਜ ਮੁਲਕ ਦੀਆਂ ਦੋ ਪ੍ਰਸਿੱਧ ਹਸਤੀਆਂ ਨੂੰ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਨਿਵਾਜਿਆ ਜਾਵੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਇਕ ਵੱਡੇ ਪ੍ਰੋਗਰਾਮ 'ਚ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅਤੇ ਪ੍ਰਸਿੱਧ ਵਿਗਿਆਨੀ ਸੀ.ਐੱਨ.ਆਰ ਰਾਓ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨਗੇ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ ਸਚਿਨ ਤੇ ਪ੍ਰੋਫੈਸਰ ਰਾਓ ਨੂੰ ਆਪਣੇ ਖੇਤਰ 'ਚ ਸਰਵਸ੍ਰੇਸ਼ਟ ਯੋਗਦਾਨ ਲਈ ਇਸ ਸਨਮਾਨ ਨਾਲ ਨਿਵਾਜਿਆ ਜਾਵੇਗਾ।
ਗੌਰਤਲਬ ਹੈ ਕਿ ਕਲਾ, ਸਹਿਤ, ਵਿਗਿਆਨ, ਜਨਤਕ ਸੇਵਾ ਤੇ ਖੇਡ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਦੇਣ ਲਈ ਇਹ ਸਨਮਾਨ ਭਾਰਤ ਸਰਕਾਰ ਦਿੰਦੀ ਹੈ। 5 ਸਾਲ ਬਾਅਦ ਕਿਸੀ ਹਸਤੀ ਨੂੰ ਭਾਰਤ ਰਤਨ ਮਿਲਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2009 'ਚ ਮਸ਼ਹੂਰ ਗਾਇਕ ਭੀਮਸੇਨ ਜੋਸ਼ੀ ਨੂੰ ਭਾਰਤ ਰਤਨ ਦਿੱਤਾ ਗਿਆ ਸੀ। ਹੁਣ ਤੱਕ 41 ਲੋਕਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ਨਿਵਾਜਿਆ ਜਾ ਰਿਹਾ ਹੈ। ਸਚਿਨ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ ਤੇ ਸਭ ਤੋਂ ਨੌਜਵਾਨ ਵਿਅਕਤੀ ਹੋਣਗੇ। ਸਚਿਨ ਨੂੰ ਪਦਮ ਵਿਭੂਸ਼ਣ ਅਤੇ ਪਦਮ ਸ਼੍ਰੀ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਇੱਥੇ ਹੀ ਬੱਸ ਨਹੀਂ ਸਚਿਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੇ ਇਕੋ-ਇਕ ਕ੍ਰਿਕਟਰ ਵੀ ਹਨ। ਉੱਥੇ ਹੀ ਪ੍ਰੋਫੈਸਰ ਰਾਓ ਵੀ ਪਦਮ ਵਿਭੂਸ਼ਣ, ਪਦਮ ਸ਼੍ਰੀ ਅਤੇ ਕਰਨਾਟਕ ਰਤਨ ਨਾਲ ਸਨਮਾਨਤ ਹੋ ਚੁੱਕੇ ਹਨ। ਪ੍ਰੋਫੈਸਰ ਰਾਓ ਨੂੰ ਵਿਗਿਆਨ ਦੇ ਖੇਤਰ 'ਚ ਮਹੱਤਵੂਰਨ ਯੋਗਦਾਨ ਲਈ ਭਾਰਤ ਰਤਨ ਦਿੱਤਾ ਜਾ ਰਿਹਾ ਹੈ। ਪ੍ਰੋਫੈਸਰ ਰਾਓ ਪ੍ਰਧਾਨ ਮੰਤਰੀ ਦੇ ਵਿਗਿਆਨਕ ਸਲਾਹਕਾਰ ਪ੍ਰੀਸ਼ਦ ਦੇ ਮੁੱਖੀ ਵੀ ਹਨ।
 
Top