ਅਜ ਕਲਮ ਮੈਨੂੰ ਸਮਜਾਉਣ ਲੱਗੀ

ਅਜ ਕਲਮ ਮੈਨੂੰ ਸਮਜਾਉਣ ਲੱਗੀ,
ਦਿਲ ਖੋਲ ਕੇ ਦੁਖੜੇ ਸਣਾਉਣ ਲੱਗੀ,
ਤੂੰ ਐਵੇਂ ਨਾ ਮੇਰੇ ਤੇ ਵਰਿਆ ਕਰ,
ਦੁਖ ਆਪੇ ਮੈ ਲਿਖ ਲੈਨੇ ਨਾ ਅਖਾਂ ਭਰਿਆ ਕਰ,

ਰਾਤੀਂ ਥੱਕ ਟੁੱਟ ਕੇ ਮੈ ਸੁੱਤੀ ,
ਫਿਰ ਤੜਕੇ ਤੂੰ ਮੈਨੂੰ ਉਠਾ ਦਿਤਾ,
ਜਿਹੜਾ ਰਹਿੰਦਾ ਸੀ ਥੋੜਾ ਬਹੁੱਤ ,
ਮੇਰਾ ਰਤ ਗਮਾਂ ਚ’ ਵਹਾ ਦਿਤਾ,
ਪੀੜਾ ਖੁਦ ਲਿਖਾਵਾ ਕੇ ਹੋਕੇ ਭਰਿਆ ਨਾ ਕਰ,
ਦੁਖ ਆਪੇ ਮੈ ਲਿਖ ਲੈਨੇ ਨਾ ਅਖਾਂ ਭਰਿਆ ਕਰ,

ਰਹੀ ਸਵੇਰ ਤੋਂ ਤੈਨੂੰ ਉਡੀਕ ਦੀ ਮੈ ,
ਵੇ ਕਦ ਤੂੰ ਮੈਨੂੰ ਉਠਾਵੇਂਗਾ ,
ਵੇਖ ਫਿਰ ਮੇਰਾ ਜੋਬਨ,
ਕੋਈ ਮਨ ਚ’ ਖਿਆਲ ਬਨਾਵੇਂਗਾ ,
ਅੱਜ ਨਹੀਂ ਮੈ ਥਕਨਾ ਐਵੇਂ ਅੜਿਆ ਨਾ ਕਰ,
ਦੁਖ ਆਪੇ ਮੈ ਲਿਖ ਲੈਨੇ ਨਾ ਅਖਾਂ ਭਰਿਆ ਕਰ,

ਦੁਖ ਦਰਦ ਤੇ ਗਮਾਂ ਚ’ ਸਾਥ ਨਿਭਾਉਂਦੀ ਰਹੀ,
ਮੈ ਆਪ ਵੀ ਰੋਈ ਤੇਨੂੰ ਵੀ ਰਵਾਉਂਦੀ ਰਹੀ,
ਇੱਕ ਇੱਕ ਅਖਰ ਮੈ ਤੇਰੇ ਦਾ ਮਾਣ ਰਖਿਆ,
“ਸੋਹਲ” ਛੱਡ ਸਾਰੇ ਝੇੜੇ ਐਵੇਂ ਲੜਿਆ ਨਾ ਕਰ,
ਦੁਖ ਆਪੇ ਮੈ ਲਿਖ ਲੈਨੇ ਨਾ ਅਖਾਂ ਭਰਿਆ ਕਰ,

ਆਰ.ਬੀ.ਸੋਹਲ


 
Top