ਮੇਂ ਤਾਂ ਜਨਮਾ ਦੀ ਪਿਆਸੀ, ਦੂਰ ਕਰਦੇ ਉਦਾਸੀ

ਹੋ ਗਈ ਆਂ ਮੇਂ ਤੇਰੀ, ਮੇਰਾ ਹੋ ਸੱਜਣਾ .
ਮੈਨੂੰ ਅਖਾਂ ਚ’ ਛੁਪਾ ਲੈ, ਬੂਹਾ ਢੋਹ ਸੱਜਣਾ ...

ਮੇਂ ਤਾਂ ਜਨਮਾ ਦੀ ਪਿਆਸੀ, ਦੂਰ ਕਰਦੇ ਉਦਾਸੀ,
ਪਿਆਸ ਬੁਝ ਜਾਵੇ ਮੇਰੀ, ਪਾ ਲੈ ਮੋਹ ਸਜਣਾ,
ਹੋ ਗਈ ਆਂ ਮੇਂ ਤੇਰੀ.............

ਤੇਨੂੰ ਦਿਲ ਚ’ ਵਸਾਇਆ, ਰੰਗ ਪਿਆਰ ਦਾ ਚੜਾਇਆ,
ਅੱਜ ਮਿੱਟ ਜਾਏ ਦੂਰੀ, ਨੇੜੇ ਹੋ ਸੱਜਣਾ ,
ਹੋ ਗਈ ਆਂ ਮੇਂ ਤੇਰੀ......

ਆਈ ਰੂਹਾਂ ਦੀ ਆਵਾਜ਼ , ਅੱਜ ਛੇੜ ਕੋਈ ਸਾਜ਼ ,
ਦੂਰ ਕਰ ਦੇ ਅੰਧੇਰਾ , ਕਰ ਲੋ ਸੱਜਣਾ ,
ਹੋ ਗਈ ਆਂ ਮੇਂ ਤੇਰੀ.........

ਮੇਰੇ ਸਾਹਾਂ ਚ’ ਸਮਾਵੀ , ਕਦੇ ਦੂਰ ਨਾਂ ਤੂੰ ਜਾਵੀ,
ਬਣੀ ਰਹਿਣਾ ਤੇਰੀ ਦਾਸੀ, ਹੋਏ ਜੋ ਸੱਜਣਾ,
ਹੋ ਗਈ ਆਂ ਮੇਂ ਤੇਰੀ, ਮੇਰਾ ਹੋ ਸੱਜਣਾ .........

ਆਰ. ਬੀ. ਸੋਹਲ
 
Top