Punjab News ਕਾਰ ਨਹਿਰ 'ਚ ਡਿੱਗਣ ਕਾਰਨ ਇਕੋ ਪਰਿਵਾਰ ਦੇ ਪੰਜ ਜੀਆ&#

[JUGRAJ SINGH]

Prime VIP
Staff member
ਨਰੋਟ ਮਹਿਰਾ, 28 ਜਨਵਰੀ (ਰਾਜ ਕੁਮਾਰੀ)-ਇਕ ਕਾਰ ਦੇ ਅਪਰਬਾਰੀ ਦੁਆਬ ਨਹਿਰ 'ਚ ਡਿਗਣ ਕਾਰਨ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੇ ਪਿੰਡ ਖੋਬਾ ਦੇ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਕਾਨਵਾਂ ਦੇ ਥਾਣੇਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਪਿੰਡ ਖੋਬਾ ਦਾ ਪੂਰਾ ਪਰਿਵਾਰ ਆਪਣੀ ਨੈਨੋ ਕਾਰ 'ਚ ਸਵਾਰ ਹੋ ਕੇ ਤਾਰਾਗੜ੍ਹ ਵਿਆਹ ਵੇਖ ਕੇ ਘਰ ਵਾਪਸ ਪਰਤ ਰਿਹਾ ਸੀ | ਜਦੋਂ ਉਹ ਪਠਾਨਕੋਟ-ਅੰਮਿ੍ਤਸਰ ਰਾਸ਼ਟਰੀ ਮਾਰਗ ਕੋਟਲੀ 'ਤੇ ਪਹੁੰਚਾ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਅਪਰਬਾਰੀ ਦੁਆਬ ਨਹਿਰ 'ਚ ਜਾ ਡਿੱਗੀ, ਜਿਸ ਕਾਰਨ ਕਾਰ 'ਚ ਸਵਾਰ ਪੰਜਾਂ ਜੀਆਂ ਦੀ ਮੌਤ ਹੋ ਗਈ | ਥਾਣੇਦਾਰ ਵਿਪਨ ਨੇ ਦੱਸਿਆ ਕਿ ਹਾਦਸਾ 27 ਜਨਵਰੀ ਦੀ ਰਾਤ 12 ਵਜੇ ਦੇ ਕਰੀਬ ਵਾਪਰਿਆ | ਇਸ ਸਬੰਧੀ ਜਦੋਂ ਪੁਲ ਦੇ ਨਾਲ ਨਵੇਂ ਬਣ ਰਹੇ ਪੁਲ ਦੇ ਮਜ਼ਦੂਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਡੀ. ਐਸ. ਪੀ. ਆਰ. ਸ: ਪ੍ਰਭਜੋਤ ਵਿਰਕ ਤੇ ਥਾਣਾ ਕਾਨਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਗੁਲਸ਼ਨ ਕੁਮਾਰੀ, ਸਾਹਿਲ (8), ਬਲਬੀਰ ਤੇ ਜਗਦੀਸ਼ ਦੋਵੇਂ ਭਰਾ ਤੇ ਉਨ੍ਹਾਂ ਦੀ 17 ਸਾਲਾ ਦੀ ਭਤੀਜੀ ਦੀਕਸ਼ਾ ਵਜੋਂ ਹੋਈ | ਡੀ.ਐਸ.ਪੀ. ਆਰ. ਪ੍ਰਭਜੋਤ ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਚਾਰ ਟੀਮਾਂ ਗਠਿਤ ਕਰਕੇ ਚਾਰ ਜਣਿਆਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ ਜਦਕਿ ਇਕ ਦੀ ਭਾਲ ਜਾਰੀ ਹੈ | ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜ ਦਿੱਤਾ |
 
Top