ਲੜੀ 'ਚ ਬਣੇ ਰਹਿਣ ਲਈ ਮੈਦਾਨ 'ਤੇ ਉਤਰੇਗਾ ਭਾਰਤ

[JUGRAJ SINGH]

Prime VIP
Staff member
ਹੈਮਿਲਟਨ. ਏਜੰਸੀ
27 ਜਨਵਰੀ p ਪਿਛਲੇ ਮੈਚ 'ਚ ਹਾਰ ਦੀ ਕਗਾਰ 'ਤੇ ਪਹੰੁਚ ਕੇ ਮੈਚ ਨੂੰ ਟਾਈ ਕਰਵਾਉਣ ਵਾਲੀ ਭਾਰਤੀ ਟੀਮ ਦਾ ਇਰਾਦਾ ਕੱਲ੍ਹ ਨਿਊਜ਼ੀਲੈਂਡ ਨਾਲ ਇਥੇ ਹੋਣ ਵਾਲੇ ਚੌਥੇ ਇਕ ਦਿਨਾ ਮੈਚ 'ਚ ਉਸ ਨੂੰ ਹਰਾ ਕੇ ਲੜੀ 'ਚ ਬਣੇ ਰਹਿਣ ਅਤੇ ਦੌਰੇ 'ਤੇ ਆਪਣੀ ਪਹਿਲੀ ਜਿੱਤ ਦਰਜ ਕਰਨ ਦਾ ਹੋਵੇਗਾ | ਨਿਊਜ਼ੀਲੈਂਡ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਲੜੀ 'ਚ 2-0 ਨਾਲ ਅੱਗੇ ਹੈ ਜਦਕਿ ਆਕਲੈਂਡ 'ਚ ਹੋਇਆ ਤੀਸਰਾ ਮੈਚ ਟਾਈ ਰਿਹਾ ਸੀ | ਭਾਵੇਂ ਭਾਰਤ ਹੁਣ ਲੜੀ ਤਾਂ ਨਹੀਂ ਜਿੱਤ ਸਕਦਾ ਪ੍ਰੰਤੂ ਬਾਕੀ ਬਚੇ ਦੋਵੇਂ ਮੈਚ ਜਿੱਤ ਕੇ ਲੜੀ ਬਰਾਬਰ ਕਰ ਸਕਦਾ ਹੈ, ਬਲਕਿ ਇਸ ਤੋਂ ਵੱਧ ਉਹ ਆਪਣੀ ਨੰਬਰ ਇਕ ਦਰਜਾਬੰਦੀ ਨੂੰ ਮੁੜ ਤੋਂ ਹਾਸਿਲ ਕਰਨ ਵਿਚ ਕਾਮਯਾਬ ਹੋ ਜਾਵੇਗਾ, ਕਿਉਂਕਿ ਇੰਗਲੈਂਡ ਦੇ ਆਸਟ੍ਰੇਲੀਆ ਹੱਥੋਂ 4-1 ਨਾਲ ਹਾਰ ਜਾਣ ਕਰਕੇ ਭਾਰਤ ਦੂਸਰੇ ਨੰਬਰ 'ਤੇ ਖਿਸਕ ਗਿਆ ਸੀ | ਇਸ ਲੜੀ 'ਚ ਭਾਰਤ ਲਈ ਪ੍ਰੇਸ਼ਾਨੀ ਦਾ ਕਾਰਨ ਗੇਂਦਬਾਜ਼ੀ ਰਹੀ ਹੈ ਹਾਲਾਂਕਿ ਬੱਲੇਬਾਜ਼ਾਂ ਨੇ ਪਹਿਲੇ ਦੋ ਮੈਚਾਂ 'ਚ ਸੰਘਰਸ਼ਪੂਰਨ ਪ੍ਰਦਰਸ਼ਨ ਕੀਤਾ | ਇਸ ਲੜੀ 'ਚ ਇਕ ਗੱਲ ਹੋਰ ਖਾਸ ਇਹ ਰਹੀ ਹੈ ਕਿ ਹੁਣ ਤੱਕ ਹੋਏ ਤਿੰਨਾਂ ਮੈਚਾਂ 'ਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਤਿੰਨਾਂ ਮੈਚਾਂ 'ਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਬਿਲਕੁਲ ਅਸਫਲ ਸਾਬਿਤ ਹੋਇਆ ਹੈ |
 
Top