ਕਿਸੇ ਹੋਰ ਦੇਸ਼ 'ਚ ਹੋ ਸਕਦੀ ਹੈ ਭਾਰਤ-ਪਾਕਿ ਟੈਸਟ ਲੜ&

[JUGRAJ SINGH]

Prime VIP
Staff member
ਨਵੀਂ ਦਿੱਲੀ. ਪੀ.ਟੀ.ਆਈ.
24 ਜਨਵਰੀ p ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕਿਸੇ ਹੋਰ ਦੇਸ਼ ਸ਼ਾਰਜਾਹ, ਡੁਬਈ ਜਾ ਆਬੂਧਾਬੀ ਦੇ ਵਿਚ ਭਵਿੱਖ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਟੈਸਟ ਲੜੀ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ | ਦੱਸਣਯੋਗ ਹੈ ਕਿ ਦੋਹਾਂ ਦੇਸ਼ਾਂ ਦੇ ਵਿਚ ਆਪਸੀ ਰਿਸ਼ਤਿਆਂ 'ਚ ਕੁੜੱਤਣ ਦੇ ਚੱਲਦਿਆਂ ਭਾਰਤ ਨੇ 2007-08 ਤੋਂ ਪਾਕਿਸਤਾਨ ਨਾਲ ਕੋਈ ਟੈਸਟ ਲੜੀ ਨਹੀਂ ਖੇਡੀ ਹੈ ਹਾਲਾਂਕਿ ਦੋਵੇ ਟੀਮਾਂ ਬੀਤੇ ਸਾਲ ਭਾਰਤ ਦੇ ਵਿਚ ਸੀਮਿਤ ਓਵਰਾਂ ਦੀ ਕ੍ਰਿਕਟ ਲੜੀ ਖੇਡ ਚੁੱਕੀਆਂ ਹਨ | ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਚੇਨਈ 'ਚ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ 'ਚ ਇਸ ਮੁੱਦੇ 'ਤੇ ਗੱਲਬਾਤ ਹੋਈ ਹੈ ਪ੍ਰੰਤੂ ਇਸ ਸਬੰਧੀ ਕੋਈ ਪੱਕਾ ਪ੍ਰੋਗਰਾਮ ਤਿਆਰ ਨਹੀਂ ਹੋਇਆ | ਬੀ. ਸੀ. ਸੀ. ਆਈ. ਅਧਿਕਾਰੀ ਅਨੁਸਾਰ ਅਸੀ ਇਸ ਮੁੱਦੇ 'ਤੇ ਪੀ. ਸੀ. ਬੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ |
 
Top