ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ

ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ ,
ਕੋਈ ਖੁਸ਼ੀ ਦੇ ਸਹਾਰੇ ਕੋਈ ਗਮਾਂ ਦੇ ਨੇ ਮਾਰੇ !

ਪੀਣ ਲਈ ਨਿਤ ਉਹ ਬਹਾਨਾ ਭਾਲਦੇ,
ਬੈਠਦੇ ਨੇ ਕੱਲੇ ਜੇ ਨਾ ਮਿਲੇ ਨਾਲਦੇ,
ਹੋਵੇ ਕੋਈ ਮਿੱਟੀ ਕੋਈ ਭਰੇ ਨਾਲ ਗਾਰੇ ,
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ !

ਖੜ ਜਾਣ ਅਖਾਂ ਪੇਰੋਂ ਤੁਰਿਆ ਨਾ ਜਾਵੇ,
ਨਾਲੇ ਘੂਰੀ ਵੱਟੇ ਉਤੋਂ ਰੋਬ ਦਿਖਾਵੇ,
ਤੋਬਾ ਤੋਬਾ ਕਰਦੇ ਨੇ ਲੋਕ ਫਿਰ ਸਾਰੇ,
ਸ਼ਰਾਬ ਬੁਰੀ ਚੀਜ਼ ਹੈ ਉਹ ਪੀਂਦੇ ਨੇ ਸਾਰੇ !

ਇੱਕੋ ਹੀ ਖਿਆਲ ਚ’ ਉਹ ਸੁਰਤ ਟਿਕਾਉਂਦੇ,
ਸੋਚਦੇ ਬਥੇਰਾ ਲੱਡੂ ਰੇਤ ਦੇ ਬਣਾਉਂਦੇ,
ਆਉਂਦਿਆਂ ਹੀ ਹੋਸ਼ ਸੁਪਨੇ ਟੁੱਟਦੇ ਨੇ ਸਾਰੇ,
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ !

ਅਜ ਨਹੀਓਂ ਪੀਣੀ ਰਹਿੰਦੇ ਮੰਨ ਨੂੰ ਮਨਾਉਂਦੇ ,
ਬਾਪੁ ਬੇਬੇ ਤੀਂਵੀਂ ਨਾਲ ਅਖ ਨਈ ਮਿਲਾਉਂਦੇ,
ਲੋਡੇ ਵੇਲੇ ਠੇਕੇ ਵੱਲ ਤੁਰਦੇ ਵਿਚਾਰੇ ,
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ ,
ਕੋਈ ਖੁਸ਼ੀ ਦੇ ਸਹਾਰੇ ਕੋਈ ਗਮਾਂ ਦੇ ਨੇ ਮਾਰੇ !

ਆਰ.ਬੀ.ਸੋਹਲ
 
Top