ਜੀ ਕਰਦਾ ਤੈਨੂੰ ਪਿਆਰ ਕਰਾਂ

ਜੀ ਕਰਦਾ ਤੈਨੂੰ ਪਿਆਰ ਕਰਾਂ,
ਮੈ ਦੋ ਨੈਨਾ ਦੇ ਵਾਰ ਕਰਾਂ,
ਨਹੀਂ ਦੁਨੀਆਂ ਕੋਲੋਂ ਡਰਨਾ ਏਂ ,
ਕੋਈ ਪੁਛੇ ਤਾਂ ਇਜਹਾਰ ਕਰਾਂ !

ਬੇਦਰਦਾ ਏਧਰ ਤੱਕ ਜਰਾ,
ਇੱਕ ਹੋ ਜਾ ਨਾ ਹੋ ਵਖ ਜਰਾ,
ਤੇਰੀ ਬੇਪਰਵਾਹੀ ਮਾਰ ਗਈ ,
ਕਿਓਂ ਜਾਂਦਾ ਏਂ ਤੂੰ ਦੂਰ ਪਰਾਂ ,
ਜੀ ਕਰਦਾ ਤੈਨੂੰ ਪਿਆਰ ਕਰਾਂ..............

ਤੇਰੇ ਪਿਆਰ ਨੇ ਕਮਲੀ ਕੀਤਾ ਏ ,
ਮੈ ਇਸ਼ਕ ਪਿਆਲਾ ਪੀਤਾ ਏ ,
ਅਖਾਂ ਦੀਦ ਤੇਰੇ ਨੂੰ ਤਰਸ ਗਈਆਂ ,
ਵਖ ਰਹਿਣਾ ਹੁਣ ਮੈ ਕਿੰਜ ਜਰਾਂ,
ਜੀ ਕਰਦਾ ਤੈਨੂੰ ਪਿਆਰ ਕਰਾਂ.............

ਅਸਾਂ ਰੱਬ ਉੱਤੇ ਸੁਟੀਆਂ ਡੋਰੀਆਂ ,
ਤੂੰ ਕਰ ਲੈ ਸੀਨਾ ਜੋਰੀਆਂ,
ਤੂੰ ਇਸ਼ਕ ਸਕੂਲੇ ਪੈ ਜਾਣਾ,
ਫਿਰ ਮੈਥੋਂ ਪੁਸ਼ਨਾ ਕਿੰਜ ਪੜਾਂ,
ਜੀ ਕਰਦਾ ਤੈਨੂੰ ਪਿਆਰ ਕਰਾਂ............

ਆਰ.ਬੀ.ਸੋਹਲ
 
Top