ਸੋਹਲ ਦੀ ਕਲਮ ਤੋਂ ਇੱਕ ਗੀਤ...ਹਾਏ ਤੇਰੀ ਤੱਕਣੀ !

ਹਾਏ ਤੇਰੀ ਤੱਕਣੀ ਕਮਾਲ ਕਰ ਗਈ ,
ਮੁੰਡਿਆਂ ਦਾ ਅੱਜ ਬੁਰਾ ਹਾਲ ਕਰ ਗਈ,
ਅਖਾਂ ਦੇ ਇਸ਼ਾਰਿਆਂ ਨੇ ਦਿਲ ਮੋਹ ਲਿਆ,
ਰਹਿੰਦਾ ਖੁੰਦਾ ਕਜਲੇ ਦੀ ਧਾਰ ਮਾਰ ਗਈ,
ਹਾਏ ਤੇਰੀ ਤੱਕਣੀ.............................

ਜਦ ਵੀ ਬੁਲਾਈਏ ਹੱਸ ਕੇ ਨਾ ਬੋਲਦੀ,
ਕਦੀ ਅਖਾਂ ਕੱਡੇ ,ਕਦੇ ਰਹੇ ਘੂਰਦੀ ,
ਅਥਰ ਜਵਾਨੀਂ ਉਹਦੀ ਰਹੇ ਝੂਮਦੀ ,
ਸਪਨੀ ਦੇ ਵਾਂਗੂ ਮਿਠਾ ਡੰਗ ਮਾਰ ਗਈ,
ਹਾਏ ਤੇਰੀ ਤੱਕਣੀ....................

ਵਖ ਨੇ ਅਦਾਵਾਂ ਨਖਰਾ ਕਮਾਲ ਦਾ,
ਮੱਲੋ ਮੱਲੀ ਦਿਲ ਕਰੇ ਉਹਨੂੰ ਪਾਉਣ ਦਾ,
ਸਾਂਭਿਆ ਨਾ ਜਾਵੇ ਹੁਣ ਰੂਪ ਚੱਡਦਾ,
"ਸੋਹਲ" ਦੇ ਦਿਲ ਦਾ ਕਰਾਰ ਬਣ ਗਈ,
ਹਾਏ ਤੇਰੀ ਤੱਕਣੀ ....................

“ਸੋਹਲ”
 
Top