ਕੁੱਖ ਅੰਦਰ ਮਰਦੀ ਏ ਜਦ ਧੀ ਕੋਈ

→ ✰ Dead . UnP ✰ ←

→ Pendu ✰ ←
Staff member
ਕੁੱਖ ਅੰਦਰ ਮਰਦੀ ਏ ਜਦ ਧੀ ਕੋਈ,
ਬਲੀ ਦਾਜ ਦੀ ਚੜਦੀ ਏ ਜਦ ਧੀ ਕੋਈ...
ਹਵਸ ਪੁਣੇ ਦੀ ਅੱਗ ਅੰਦਰ,
ਸੜਦੀ ਏ ਜਦ ਧੀ ਕੋਈ...
ਿਜਸਮਾਂ ਦੀ ਜਦ ਮੰਡੀ ਅੰਦਰ,
ਬੋਲੀ ਇੱਜ਼ਤਾਂ ਦੀ ਕੋਈ ਲਾਉਦਾਂ ਹੋਊ...
ਕਿਉੰ ਬਣਾਈ ਮੈਂ ਇਹ ਦੁਨੀਆਂ,
ਫਿਰ ਰੱਬ ਵੀ ਪਛਤਾਉਦਾਂ ਹੋਊ...

ਮਜ਼ਲੂਮਾਂ ਉੱਤੇ ਵਰਦੇ ਜਦੋੰ ਜ਼ੁਲਮ ਦੇ ਡੰਡੇ,
ਅੱਲ੍ਹਾ ਰਾਮ ਦੇ ਨਾਮ ਉੱਤੇ ਜਦੋੰ ਹੁੰਦੇ ਦੰਗੇ...
ਲਾਸ਼ਾਂ ਦੇ ਅੰਬਾਰ ਉੱਤੇ ਜਦੋੰ ਝੂਲਦੇ ਝੰਡੇ...
ਗਲ ਵਿੱਚ ਪਾ ਕੇ ਟਾਇਰਾਂ ਨੂੰ,
ਅੱਗ ਇਨਸਾਨੀਅਤ ਨੂੰ ਜਦ ਕੋਈ ਲਾਉਦਾਂ ਹੋਊ...
ਕਿਉੰ ਬਣਾਈ ਮੈਂ ਇਹ ਦੁਨੀਆਂ,
ਫਿਰ ਰੱਬ ਵੀ ਪਛਤਾਉਦਾਂ ਹੋਊ...

ਭੁੱਖਮਰੀ ਵਿੱਚ ਰੁਲਦੇ ਦੇਖ ਜਵਾਕਾਂ ਨੂੰ...
ਕਿਤੇ ਤਨ ਢੱਕਣ ਨੂੰ ਕੱਪੜਾ ਨਾ,
ਕਿਤੇ ਮਹਿੰਗੀਆਂ ਦੇਖ ਪੁਸ਼ਾਕਾਂ ਨੰੂ...
ਿਕਤੇ ਉੱਚੀਆਂ ਦੇਖ ਇਮਾਰਤਾਂ ਨੂੰ,
ਕਿਤੇ ਸੜ ਚੁੱਕੀਆਂ ਝੁੱਗੀਆਂ ਦੀਆਂ ਖਾਕਾਂ ਨੂੰ...
"ਸੰਧੂ" ਕੱਟਣ ਲਈ ਰਾਤ ਫੁਟਪਾਥਾਂ ਤੇ,
ਮਨ ਆਪਣੇ ਨੂੰ ਜਦ ਕੋਈ ਸਮਝਾਉਦਾਂ ਹੋਊ...
ਕਿਉੰ ਬਣਾਈ ਮੈਂ ਇਹ ਦੁਨੀਆਂ,
ਫਿਰ ਰੱਬ ਵੀ ਪਛਤਾਉਦਾਂ ਹੋਊ...


ਜੁਗਰਾਜ ਸਿੰਘ
 
Top