ਦਾਜ਼ ਦੀ ਬਲੀ ਚੜੀ ਭਾਏਂ

ਕੀ ਦਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ ਨਾਲ,
ਦਸ ਦੁਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ !

ਸੋਰਿਆਂ ਨੇ ਭੈਣ ਤੇਰੀ ਨਿਤ ਹੀ ਸਤਾਈ ਸੀ,
ਕਢਦੇ ਸੀ ਗਾਲਾਂ ਨਾਲੇ ਭੰਨ ਦੇ ਕਲਾਈ ਸੀ ,
ਘੂਰ ਦੇ ਸੀ ਉਹਨੂੰ ਸਾਂਜ ਰਖਦੀ ਮੈ ਜਿਹੜੇ ਨਾਲ,
ਦਸ ਦੁਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ !

ਨਿਤ ਦਾ ਸ਼ਰਾਬੀ ਤੁਸਾਂ ਜਿਸ ਲੜ ਲਾਇਆ ਸੀ,
ਚਾ ਸੀ ਬਥੇਰਾ ਜਦੋਂ ਮੇਨੂੰ ਡੋਲੇ ਪਇਆ ਸੀ,
ਛਡ ਕੇ ਸਵੇਰਾ ਮਥਾ ਲਾਇਆ ਮੈ ਹਨੇਰੇ ਨਾਲ ,
ਦਸ ਦੁਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ !

ਜੇਠ ਤੇ ਜਠਾਣੀ ਨਾਲ ਸਸ ਤਾਨੇ ਮਾਰਦੀ,
ਕੰਮ ਨਈ ਮੁਕਾਇਆ ਰਹਿੰਦੀ ਨਿਤ ਮੈਨੂੰ ਤਾੜਦੀ,
ਬਾਹਰ ਨਹੀਂ ਸੀ ਜਾਣ ਦਿੰਦੇ ਬੰਨ ਲਿਆ ਵੇਹੜੇ ਨਾਲ,
ਦਸ ਦੁਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ......... !

ਝਗੜੇ ਝ੍ਮੇੜਿਆ ਨੂੰ ਅਜ ਮੈ ਮੁਕਾ ਲਿਆ ,
ਸੁੱਟ ਕੇ ਮੈ ਤੇਲ ਅਜ ਹਥੀਂ ਲਾਂਬੂ ਲਾ ਲਿਆ,
ਨਾਲ ਕਿਸੇ ਦੇ ਨਾਂ ਕਰੇ ਰਬ ਜੋ ਹੁੰਦੀ ਰਹੀ ਮੇਰੇ ਨਾਲ,
ਦਸ ਦੁਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ......... !

ਆਰ.ਬੀ.ਸੋਹਲ
 
Top