ਸਿਡਨੀ 'ਚ ਭਾਰਤੀ ਮੂਲ ਦੇ ਬੱਚੇ ਦੀ ਕਾਰ ਹੇਠ ਆਉਣ ਨਾਲ

[JUGRAJ SINGH]

Prime VIP
Staff member
ਸਿਡਨੀ, 18 ਜਨਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਵਰੂੰਗਾ ਕਸਬੇ ਵਿਚ ਇਕ ਭਾਰਤੀ ਮੂਲ ਦੇ 20 ਮਹੀਨੇ ਦੇ ਬੱਚੇ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋ ਗਈ | ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ 2 ਕੁ ਵਜੇ ਦੁਪਹਿਰ ਨੂੰ ਉਸ ਸਮੇਂ ਵਾਪਰੀ, ਜਦ ਇਕ ਨੀਲੇ ਰੰਗ ਦੀ ਗੱਡੀ ਘਰੋਂ ਬਾਹਰ ਕੱਢੀ ਜਾ ਰਹੀ ਸੀ ਤੇ ਅਚਾਨਕ ਬੱਚਾ ਗੱਡੀ ਥੱਲੇ ਆ ਗਿਆ | ਪੁਲਿਸ ਅਨੁਸਾਰ ਗੱਡੀ ਬੱਚੇ ਦੀ ਮਾਂ ਦੀਪਾਲੀ ਚਲਾ ਰਹੀ ਸੀ | ਦੀਪਾਲੀ ਅਨੁਸਾਰ ਜਦ ਉਹ ਘਰੋਂ ਬਾਹਰ ਆਈ ਤਾਂ ਬੱਚਾ ਘਰ ਦੇ ਅੰਦਰ ਸੀ |
20 ਮਹੀਨੇ ਦਾ ਆਹਨ ਮਿਸਤਰੀ ਨੂੰ ਅਡਵਿਨਟਿਸਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਵੈਸਟਮੀਡ ਹਸਪਤਾਲ ਲਿਆਂਦਾ ਗਿਆ, ਸਿਰ ਵਿਚ ਲੱਗੀਆਂ ਗਹਿਰੀਆਂ ਸੱਟਾਂ ਦੀ ਤਾਬ ਨਾ ਸਹਾਰਦਾ ਹੋਇਆ ਉਹ ਸਾਰਿਆਂ ਨੂੰ ਅਲਵਿਦਾ ਕਹਿ ਗਿਆ |
 
Top