ਦਵਾਈ ਦੀ ਵਧੇਰੇ ਮਾਤਰਾ ਲੈਣ ਕਾਰਨ ਵੀ ਹੋ ਸਕਦੀ ਹੈ ਮ&#

[JUGRAJ SINGH]

Prime VIP
Staff member
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਵਾਈ ਦੀ ਵਧੇਰੇ ਮਾਤਰਾ ਲੈਣ ਕਾਰਨ ਹੋਈ ਹੋਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਡਾਕਟਰਾਂ ਨੇ ਸੁਨੰਦਾ ਦੀ ਮੌਤ ਨੂੰ ਅਚਾਨਕ ਤੇ ਗੈਰ-ਕੁਦਰਤੀ ਦੱਸਿਆ ਹੈ | ਹਾਲਾਂਕਿ ਪੁਲਿਸ ਸੂਤਰਾਂ ਨੇ ਪੋਸਟ ਮਾਰਟਮ ਦੀ ਆਖਰੀ ਰਿਪੋਰਟ ਕੁਝ ਦਿਨਾਂ 'ਚ ਆਉਣ ਬਾਰੇ ਦੱਸਦਿਆਂ ਕਿਹਾ ਕਿ ਸੁਨੰਦਾ ਦੀ ਮੌਤ ਦਵਾਈ ਦੀ ਵਧੇਰੇ ਮਾਤਰਾ ਲੈਣ ਕਾਰਨ ਵੀ ਹੋਈ ਹੋ ਸਕਦੀ ਹੈ ਪਰ ਅਸਲੀਅਤ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ | ਸੁਨੰਦਾ ਦੇ ਪੁੱਤਰ ਤੇ ਭਰਾ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਤੇ ਥਰੂਰ ਦੇ ਦੋ ਨੌਕਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਸ਼ਸ਼ੀ ਥਰੂਰ ਦਾ ਬਿਆਨ ਸੋਮਵਾਰ ਨੂੰ ਦਰਜ ਕੀਤਾ ਜਾਵੇਗਾ |
 
Top