ਮਰਨ ਵਾਲਿਆਂ ਵਿਚ ਇਕ ਪੰਜਾਬੀ ਵੀ

[JUGRAJ SINGH]

Prime VIP
Staff member
ਲੰਡਨ, 18 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਜ ਕਾਬੁਲ ਵਿਚ ਹੋਏ ਆਤਮਘਾਤੀ ਹਮਲੇ ਵਿਚ ਮਾਰੇ ਗਏ 3 ਵਿਦੇਸ਼ੀਆਂ ਵਿਚ ਇਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਬਰਤਾਨਵੀ ਨਾਗਰਿਕ ਦੇਲ ਸਿੰਘ ਵੀ ਹੈ, ਜਿਸ ਦਾ ਪੂਰਾ ਨਾਂਅ ਧਰਮਿੰਦਰ
ਸਿੰਘ ਖੰਗੂੜਾ ਹੈ | ਸਿੱਖ ਪਰਿਵਾਰ ਨਾਲ ਸੰਬੰਧਿਤ ਦੇਲ ਸਿੰਘ ਦਾ ਜਨਮ, ਸਾਊਥਹੈਪਟਨ ਵਿਖੇ ਹੋਇਆ ਅਤੇ ਇਥੇ ਹੀ ਪੜਿ੍ਹਆ ਸੀ | ਉੇਸ ਨੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਸਥਾਵਾਂ ਤੋਂ ਇਲਾਵਾ ਯੂਰਪੀਅਨ ਅਤੇ ਬਰਤਾਨਵੀ ਸੰਸਦ ਮੈਂਬਰਾਂ ਨਾਲ ਵੀ ਕੰਮ ਕੀਤਾ | ਲੇਬਰ ਪਾਰਟੀ ਲਈ 1992 ਤੋਂ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਦੇਲ ਸਿੰਘ ਨੂੰ ਇਸ ਵਰ੍ਹੇ ਹੋਣ ਵਾਲੀਆਂ ਯੂਰਪੀਅਨ ਸੰਸਦੀ ਚੋਣਾਂ ਲਈ ਲੇਬਰ ਪਾਰਟੀ ਨੇ ਸਾਊਥ ਹੈਂਪਟਨ ਤੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਸੀ |
 
Top