ਜੱਜ ਨੋਟ ਕਾਂਡ 'ਚ ਜਸਟਿਸ ਨਿਰਮਲ ਯਾਦਵ ਸਣੇ ਸਹਿ-ਦੋਸ&#

[JUGRAJ SINGH]

Prime VIP
Staff member
ਇੱਥੋਂ ਦੇ ਬਹੁਚਰਚਿਤ ਜੱਜ ਨੋਟ ਕਾਂਡ ਦੇ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਅੱਜ ਕਿਤੇ ਜਾ ਕੇ ਮੁੱਖ ਦੋਸ਼ੀ ਜਸਟਿਸ ਨਿਰਮਲ ਯਾਦਵ ਅਤੇ ਸਹਿ- ਦੋਸ਼ੀਆਂ ਿਖ਼ਲਾਫ਼ ਦੋਸ਼ ਤੈਅ ਕਰ ਦਿੱਤੇ ਗਏ | ਸੀ.ਬੀ.ਆਈ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਆਧਾਰ 'ਤੇ ਹੋਈ ਇਸ ਕਾਰਵਾਈ ਵਿਚ ਯਾਦਵ ਖਿਲਾਫ ਭਿ੍ਸ਼ਟਾਚਾਰ-ਰੋਕੂ ਕਾਨੰੂਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ ਲਾਏ ਗਏ ਹਨ | ਅੱਜ ਇੱਥੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਵਿਮਲ ਕੁਮਾਰ ਵੱਲੋਂ ਕੇਸ ਦੀ ਸੁਣਵਾਈ ਕਰਦਿਆਂ
ਭਿ੍ਸ਼ਟਾਚਾਰ ਰੋਕੂ ਐਕਟ ਦੀ ਧਾਰਾ 11 ਦੇ ਤਹਿਤ ਇਹ ਕਾਰਵਾਈ ਕੀਤੀ, ਜਦਕਿ ਇਸੇ ਮੌਕੇ ਨਿਰਮਲ ਯਾਦਵ ਵੱਲੋਂ ਦਾਇਰ ਕੀਤੀ ਗਈ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਬਾਰੇ ਅਪੀਲ ਉੱਤੇ ਸੁਣਵਾਈ ਆਉਂਦੀ 15 ਫ਼ਰਵਰੀ ਤੱਕ ਅੱਗੇ ਪਾਉਂਦਿਆਂ ਹੋਰਨਾਂ ਦੋਸ਼ੀਆਂ ਨੂੰ ਵੀ ਸੰਮਨ ਜਾਰੀ ਕਰ ਦਿੱਤੇ ਗਏ ਹਨ | ਸੁਪਰੀਮ ਕੋਰਟ ਵੱਲੋਂ ਇਸੇ ਤਿੰਨ ਤਰੀਕ ਨੂੰ ਹੀ ਨਿਰਮਲ ਯਾਦਵ ਵੱਲੋਂ ਹੇਠਲੀ ਅਦਾਲਤ ਵਿਚ ਉਸ ਵਿਰੁੱਧ ਹੋ ਰਹੀ ਸੁਣਵਾਈ 'ਤੇ ਰੋਕ ਲਾਉਣ ਸਬੰਧੀ ਦਾਇਰ ਦਰਖਾਸਤ ਰੱਦ ਕਰ ਦਿੱਤੀ ਸੀ |
15 ਫ਼ਰਵਰੀ ਨੂੰ ਹੋਣਗੀਆਂ ਗਵਾਹੀਆਂ
ਨਿਆਂ ਪ੍ਰਣਾਲੀ ਦੇ ਵੀ ਭਿ੍ਸ਼ਟਾਚਾਰ 'ਚ ਗ੍ਰਸੀ ਹੋਣ ਦੇ ਪਾਜ ਉਧੇੜਨ ਵਾਲੇ ਇਸ ਹਾਈ ਪੋ੍ਰਫਾਈਲ ਕੇਸ 'ਤੇ ਅੱਜ ਦੋਸ਼ ਤੈਅ ਕਰ ਦਿੱਤੇ ਜਾਣ ਨਾਲ ਦੋਸ਼ੀ ਕਰਾਰ ਦੇ ਸਜ਼ਾ ਸੁਣਾਏ ਜਾਣ ਲਈ ਮੁਕੱਦਮਾ ਆਖ਼ਰਕਾਰ ਸ਼ੁਰੂ ਹੋ ਗਿਆ | ਮੁੱਖ ਦੋਸ਼ੀ ਸਾਬਕਾ ਜਸਟਿਸ ਨਿਰਮਲ ਯਾਦਵ ਵੱਲੋਂ ਅੱਜ ਫਿਰ ਆਪਣੀ ਵਿਗੜਦੀ ਸਿਹਤ ਦਾ ਹਵਾਲਾ ਦਿੰਦਿਆਂ ਇਸ ਮੁਕੱਦਮੇ 'ਚ ਆਪਣੇ-ਆਪ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਸਥਾਈ ਛੋਟ ਦੀ ਮੰਗ ਕੀਤੀ ਗਈ ਪਰ ਸੀ.ਬੀ.ਆਈ. ਦੇ ਸੀਨੀਅਰ ਵਕੀਲ ਅਨੂਪਮ ਗੁਪਤਾ ਵਲੋਂ ਅੱਜ ਫਿਰ ਇਸ ਦਾ ਵਿਰੋਧ ਕੀਤਾ ਗਿਆ | ਹੁਣ ਸੀ.ਬੀ.ਆਈ. ਵਿਸ਼ੇਸ਼ ਜੱਜ ਮੁਕੱਦਮੇ ਦੀ ਅਗਲੀ ਤਰੀਕ 15 ਫਰਵਰੀ ਨੂੰ ਇਸ ਮੁੱਦੇ ਦੇ ਨਾਲ-ਨਾਲ ਕੇਸ ਦੀਆਂ ਮੁੱਢਲੀਆਂ ਪਰ ਪ੍ਰਮੁੱਖ ਗਵਾਹੀਆਂ ਵੀ ਭੁਗਤਾਣਉਗੇ, ਜਿਨ੍ਹਾਂ 'ਚ ਪੁਲਿਸ ਕੋਲ ਪਹਿਲਾ ਸ਼ਿਕਾਇਤਕਰਤਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਕ ਹੋਰ ਤਤਕਾਲੀ ਜਸਟਿਸ ਨਿਰਮਲਜੀਤ ਕੌਰ, ਜਿਨ੍ਹਾਂ ਦੇ ਬੂਹੇ ਮਿਲਦੇ-ਜੁਲਦੇ ਨਾਂਅ ਦਾ ਭੁਲੇਖਾ ਪੈਣ ਕਾਰਨ ਜਸਟਿਸ ਨਿਰਮਲ ਯਾਦਵ ਕੋਲ ਪਹੁੰਚਾਇਆ ਜਾਣ ਵਾਲਾ 15 ਲੱਖ ਰੁਪਿਆ ਪਹੁੰਚ ਗਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਦਾ ਪੀਅਨ ਅਮਰੀਕ ਸਿੰਘ, ਸੈਕਟਰ-11 ਥਾਣੇ ਦਾ ਤਤਕਾਲੀ ਹੈੱਡ ਕਾਂਸਟੇਬਲ, ਜਿਸ ਵਲੋਂ ਡੀ.ਡੀ.ਆਰ. ਕੱਟੀ ਗਈ, ਇਸੇ ਥਾਣੇ ਦਾ ਤਤਕਾਲੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਤੇ ਹੋਰ ਸਬੰਧਿਤ ਸਟਾਫ਼ ਸਣੇ ਕੇਸ ਨਾਲ ਮੁੱਢ ਤੋਂ ਜੁੜੇ ਹੋਏ ਕੁੱਲ 6 ਜਣਿਆਂ ਦੀਆਂ ਗਵਾਹੀਆਂ ਹੋਣਗੀਆਂ |
 
Top