ਆਪਣੀ ਰਜ਼ਾ ਨੂੰ ਸਦਾ ਤੇਰੇ ਉੱਤੋਂ ਵਾਰਿਆ

KARAN

Prime VIP
ਆਪਣੀ ਰਜ਼ਾ ਨੂੰ ਸਦਾ ਤੇਰੇ ਉੱਤੋਂ ਵਾਰਿਆ,
ਤੇਰੇ ਪਿੱਛੇ ਕੰਮ ਛੱਡ, ਆਪ ਨੂੰ ਸੰਵਾਰਿਆ,
ਆਖਦੈਂ ਮੁਹੱਬਤਾਂ ਦਾ ਮੁੱਲ ਨਈਓਂ ਤਾਰਿਆ,
ਮਾਰਦਾ ਏਂ ਮਿਹਣੇ ਮੈਨੂੰ ਆਕੜਾਂ ਨੇ ਮਾਰਿਆ,

ਮੰਨਿਆ ਕਿ ਤੇਰੇ ਉੱਤੇ ਲੱਖ ਜ਼ਿੰਮੇਵਾਰੀਆਂ,
ਫਿਰ ਵੀ ਤੂੰ ਆ ਗਿਆ ਸੈਂ ਖਿੱਚ ਕੇ ਤਿਆਰੀਆਂ,
ਮੰਨਿਆ ਤੂੰ ਹੱਥਾਂ ਨਾਲ ਭੰਨੇ ਬੂਹੇ-ਬਾਰੀਆਂ,
ਮੰਨਿਆਂ ਕਿ ਸਾਰੀ ਰਾਤ ਵਾਜਾਂ ਵੀ ਤੂੰ ਮਾਰੀਆਂ,
ਆਜਾ ਤੈਨੂੰ ਦੱਸਦੀ ਆਂ, ਕੁੰਡਾ ਕਿਉਂ ਨਈਂ ਖੋਲਿਆ,
ਵੇ ਜਦੋਂ ਮੈਂ ਬੁਲਾਇਆ ਸੀ, ਤੂੰ ਉਦੋਂ ਕਿਉਂ ਨਈਂ ਬੋਲਿਆ???

Baba Beli
 
Top