ਤੈਨੂੰ ਮਿਲਣ ਦੀ ਸੱਧਰ ਕਰਕੇ

KARAN

Prime VIP
ਤੈਨੂੰ ਮਿਲਣ ਦੀ ਸੱਧਰ ਕਰਕੇ,
ਸੀਨੇ ਵਿਚ ਉਹ ਧੜਕ ਰਿਹਾ ਏ,
ਜਿਸਨੂੰ ਲੋਕੀਂ ਦਿਲ ਕਹਿੰਦੇ ਨੇ,
ਹਾਲੇ ਤੱਕ ਉਹ ਖੜਕ ਰਿਹਾ ਏ,
ਨਈਂ ਤਾਂ ਹੁਣ ਨੂੰ ਚੁੱਪ ਨਾ ਹੁੰਦਾ?
ਸੁਣ ਵੇਖੀਂ ਤੂੰ, ਗੜਕ ਰਿਹਾ ਏ,
ਐਸਾ ਸ਼ੋਰ-ਸ਼ਰਾਬਾ ਪਾਇਆ,
ਹੁਣ ਦੁਨੀਆਂ ਨੂੰ ਰੜਕ ਰਿਹਾ ਏ,
ਛੇਤੀ ਕਰ ਤੂੰ ਛੇਤੀ ਆਜਾ,
ਚੁੱਪ ਹੋਵਾਂ ਮੈਂ, ਜੀ ਕਰਦਾ ਏ,
ਨਾ ਰੋਵਾਂ ਮੈਂ, ਜੀ ਕਰਦਾ ਏ.........

Baba Beli
 
Top