ਕਾਗਜ਼ ਦੇ ਦਿਲ ਤੇ ਸੋਹਲ ਤੂੰ ਰਖੀ ਕਲਮ

ਰਖੋ ਸਜਨਾ ਤੇ ਮਨ ,
ਭਰੋਸੇ ਅਜਮਾਈ ਦੇ ਨਹੀ !

ਘਰ ਚੰਗੇ ਲੋਕਾਂ ਦੇ ਦੇਖ,
ਆਪਣੇਂ ਢਾਹਿਦੇ ਦੇ ਨਹੀਂ !

ਭਾਲ ਵਿੱਚ ਰਿਸ਼ਤੇਆਂ ਦੇ ਨਵੇਂ ,
ਪੁਰਾਣੇ ਭੁਲਾਈ ਦੇ ਨਹੀਂ !

ਦੁਖਾਂ ਦਰਦਾਂ ਵਿਚ ਰਖਿਏ ਸਬਰ,
ਐਵੇਂ ਸੋਚ ਸੋਚ ਘਬਰਾਈ ਦੇ ਨਹੀਂ !

ਕਰੀਏ ਉਡੀਕ ਸਦਾ ਆਪਣਿਆਂ ਦੇ ਅਉਣ ਦੀ,
ਬੋਲਦੇ ਕਾਗ ਬਨੇਰੋਂ ਤੋਂ ਉਡਾਈ ਦੇ ਨਹੀਂ !

ਚੰਗੇ ਬੋਲ ਅਤੇ ਸ਼ਬਦਾਂ ਦੀ ਅਸੀਂ ਕਰੀਏ ਰਖਿਆ
ਮਾੜਏ ਬੋਲ ਕਦੇ ਪੁਗਾਈ ਦੇ ਨਹੀਂ !

ਜਾਨਾਂ ਯੋਦਿਆਂ ਨੇ ਦੇਸ਼ ਤੋਂ ਵਾਰ ਛਡੀਆਂ ,
ਕੁਰਬਾਨੀਆਂ ਉਹਨਾ ਦੀਆਂ ਕਦੇ ਭੁਲਾਈ ਦੀਆਂ ਨਹੀਂ !

ਹੋਵੇ ਇਸ਼ਕ ਤਾਂ ਇਕਰਾਰ ਪੂਰਾ ਕਰੀਏ ,
ਵਿਚ ਮੁਸੀਬਤਾਂ ਦੇ ਯਾਰ ਠੁਕਰਾਈ ਦੇ ਨਹੀਂ !

ਮਾਨ ਬਕ੍ਸ਼ੀਏ ਅਸੀਂ ਮਾਪਿਆਂ ਨੂੰ ,
ਜ਼ਜਬਾਤ ਉਹਨਾ ਦੇ ਕਦੀ ਦਬਾਈ ਦੇ ਨਹੀਂ !

ਦੀਨ ਦੁਨੀਆਂ ਦਾ ਅਸੀਂ ਸਹਾਰਾ ਬਣੀਏ ,
ਵੇਖ ਮਾਢ਼ਿਆਂ ਤੇ ਰੋਬ ਕਦੀ ਪਾਈਦਾ ਨਹੀਂ !

ਜਬਰ ਜ਼ੁਲਮ ਦਾ ਸਦਾ ਅਸੀਂ ਨਾਸ਼ ਕਰੀਏ ,
ਵੈਰੀ ਦੇਖ ਮੇਦਾਨੋੰ ਭਜ ਜਾਈਦਾ ਨਹੀਂ !

ਮੰਗੀਏ ਰਬ ਤੋਂ ਅਸੀਂ ਸਭ ਦਾ ਭਲਾ ,
ਹੁਕਮ ਉਹਦੇ ਤੋਂ ਪਰੇ ਕਦੇ ਜਾਈਦਾ ਨਹੀਂ !

ਨਸ਼ਿਆਂ ਪਤਿਆਂ ਤੋਂ ਸਦਾ ਅਸੀਂ ਦੂਰ ਰਹਿਏ ,
ਦੀਵਾ ਬਾਲ ਕੇ ਹਥੀਂ ਬੁਜਾਈ ਦਾ ਨਹੀਂ!

ਕਾਗਜ਼ ਦੇ ਦਿਲ ਤੇ ਸੋਹਲ ਤੂੰ ਰਖੀ ਕਲਮ ,
ਛਡ ਦੇ ਐਨਾ ਰਤ ਵਹਾਈ ਦਾ ਨਹੀਂ!!!!!!!

ਆਰ.ਬੀ.ਸੋਹਲ
 
Top