ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ

ਸੋਚਿਆ ਸੀ ਦਿਲਾਂ ਦਾ ਸੁਮੇਲ ਹੋ ਜਾਏਗਾ ,
ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ ,

ਤਕਦੇ ਹਾਂ ਜਦੋਂ ਉਹਨੁ ਨਿਮਾ ਜਿਹਾ ਹਸਦੀ ,
ਕਰਕੇ ਇਸ਼ਾਰਾ ਤੀਰ ਨਜ਼ਰਾਂ ਦੇ ਕਸਦੀ,
ਭਰ ਕੇ ਹੁੰਗਾਰਾ ਉਹ ਤਾਂ ਦੂਰ ਹੋ ਜਾਏਗਾ ,
ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ..........

ਅਖੀਆਂ ਦਾ ਨੂਰ ਉਹ ਤਾਂ ਪਰੀਆਂ ਦੀ ਹੂਰ ਉਹ ਤਾਂ ,
ਦਿਲਾਂ ਦੀਆਂ ਸਧਰਾਂ ਚ’ ਵਸਿਆ ਜਰੁਰ ਉਹ ਤਾਂ,
ਭੁਲ ਦਾ ਨਾ ਚੇਤਾ ਕਦੀ ਫਿਰ ਉਹ ਸਤਾਵੇਗਾ,
ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ.............

ਵਟਾਂ ਇਸ਼ਕੇ ਦੀ ਤੰਦ ,ਗਿਣਾ ਪਿਆਰ ਵਾਲੇ ਮਣਕੇ ,
ਦਿਲ ਨੂੰ ਝੰਜੋਰੇ ਜਦੋਂ ਲੰਗ ਜਾਂਦੀ ਬਣਕੇ ,
ਦਿਲਾਂ ਰਾਂਹੀ ਦਿਲਾਂ ਦਾ ਦੀਦਾਰ ਹੋ ਜਾਏਗਾ .
ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ..........

ਸਖੀਆਂ ਚ’ ਰਾਣੀ ਬਣੇ ,ਸਾਡੀ ਕਦੇ ਹਾਣੀ ਬਣੇ ,
ਰੀਜਾਂ ਦਿਆਂ ਅਖਰਾਂ ਚ’ ਸੋਹਲ ਦੀ ਕਹਾਣੀ ਬਣੇ ,
ਅਜ ਉਹ ਤਾਂ ਰੁਸਿਆ ਏ, ਕਲ ਸਾਨੂ ਵੀ ਮਨਾਵੇਗਾ ,
ਰਹਿੰਦਾ ਸੀ ਜੋ ਦੂਰ ਉਹ ਕਰੀਬ ਹੋ ਜਾਏਗਾ.................

ਆਰ .ਬੀ.ਸੋਹਲ
 
Top