ਵੇਖਿਆ ਸੀ ਜਦੋਂ ਤੇਨੂ,

ਵੇਖਿਆ ਸੀ ਜਦੋਂ ਤੇਨੂ, ਸੋਚਿਆ ਸੀ ਉਦੋਂ ਤੇਨੂ ,
ਦਿਲ ਦੀਆਂ ਸਧਰਾਂ ਚ’ ਰਖ ਲਿਆ ਉਦੋਂ ਤੇਨੂ ,
ਕਿਹਾ ਨਾ ਗਿਆ ਸੀ ਮੈ ਤਾਂ ਕਹਿੰਦਾ ਕਹਿੰਦਾ ਰਹਿ ਗਿਆ ,
ਤੇਰੀ ਤਸਵੀਰ ਨੂੰ ਮੈ ਦਿਲ ਚ ਵਸਾ ਲਿਆ !

ਗੱਲ ਗੱਲ ਵਿੱਚ ਜਦੋਂ ਤੇਰਾ ਨਾਮ ਆਉਂਦਾ ਸੀ ,
ਆਵੇ ਨਾ ਖਿਆਲ ਤੇਰਾ ਮੰਨ ਨੂੰ ਮਨਾਉਂਦਾ ਸੀ ,
ਮਰਜਾਣਾ ਸਮ੍ਜੇ ਨਾਂ ਫਿਰ ਮੇਨੂ ਡਾਹ ਲਿਆ ,
ਤੇਰੀ ਤਸਵੀਰ ਨੂੰ ਮੈ ਦਿਲ ਚ ਵਸਾ ਲਿਆ !

ਮੇਰੇ ਕੋਲ ਆਉਣ ਤੇ ਮੈ ਦਿਲ ਦੀ ਸੁਨਾਵਾਂਗਾ,
ਬਿਰ੍ਹਾਂ ਦੀ ਅਗ ਉਹਨੁ ਬਾਲ ਕੇ ਦਿਖਾਂਵਾਗਾ,
ਸੰਗਦੇ ਸੰਗਾਂਦੇ ਬਾਜ਼ੀ ਪਿਆਰ ਵਾਲੀ ਲਾ ਗਿਆ ,
ਤੇਰੀ ਤਸਵੀਰ ਨੂੰ ਮੈ ਦਿਲ ਚ ਵਸਾ ਲਿਆ !

ਭੁਲਦਾ ਨਾ ਚੇਤਾ ਤੇਰਾ ਖੋਇਆ ਖੋਇਆ ਰਿਹੰਦਾ ਹਾਂ,
ਅਖਾਂ ਵਿਚ ਹੰਜੂ ਭਰੇ ਜਖਮਾਂ ਨੂੰ ਸਹਿੰਦਾ ਹਾਂ ,
ਇਹਨੂੰ ਸੋਹਲ ਸਾਰ ਨਹੀਂ ਫਿਰ ਉਹ ਰੁਲਾ ਗਿਆ ,
ਤੇਰੀ ਤਸਵੀਰ ਨੂੰ ਮੈ ਦਿਲ ਚ ਵਸਾ ਲਿਆ !
ਆਰ.ਬੀ. ਸੋਹਲ
 
Top